"ਗਣਪਤੀ ਬੱਪਾ ਮੋਰੀਆ" ਦੇ ਜੈਕਾਰਿਆਂ ਵਿਚਕਾਰ ਮੁੰਬਈ ''ਚ ਗਣੇਸ਼ ਮੂਰਤੀ ਵਿਸਰਜਨ ਸ਼ੋਭਾਯਾਤਰਾ ਸ਼ੁਰੂ

Friday, Sep 25, 2026 - 12:10 PM (IST)

"ਗਣਪਤੀ ਬੱਪਾ ਮੋਰੀਆ" ਦੇ ਜੈਕਾਰਿਆਂ ਵਿਚਕਾਰ ਮੁੰਬਈ ''ਚ ਗਣੇਸ਼ ਮੂਰਤੀ ਵਿਸਰਜਨ ਸ਼ੋਭਾਯਾਤਰਾ ਸ਼ੁਰੂ

ਮੁੰਬਈ : ਗਣੇਸ਼ਉਤਸਵ ਦੇ ਆਖਰੀ ਦਿਨ ਗਣਪਤੀ ਨੂੰ ਵਿਦਾਈ ਦੇਣ ਲਈ ਸ਼ੁੱਕਰਵਾਰ ਸਵੇਰੇ ਮੁੰਬਈ ਵਿੱਚ "ਗਣਪਤੀ ਬੱਪਾ ਮੋਰਿਆ" ਦੇ ਜੈਕਾਰਿਆਂ ਅਤੇ ਢੋਲ-ਨਗਾੜੇ ਦੇ ਨਾਲ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦੇ ਵਿਸਰਜਨ ਸਬੰਧੀ ਸ਼ੋਭਾਯਾਤਰਾ ਸ਼ੁਰੂ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਜਨਤਕ ਗਣੇਸ਼ ਪੰਡਾਲਾਂ ਵਿੱਚ ਪੂਜਾ-ਆਰਤੀ ਤੋਂ ਬਾਅਦ ਕਈ ਪ੍ਰਮੁੱਖ ਮੰਡਲਾਂ ਦੀ ਵਿਸਰਜਨ ਯਾਤਰਾ  ਜੈਕਾਰਿਆਂ, ਰਵਾਇਤੀ ਸੰਗੀਤ, ਗੁਲਾਲ ਅਤੇ ਫੁੱਲਾਂ ਦੀ ਵਰਖਾ ਦੇ ਵਿਚਕਾਰ ਸ਼ੁਰੂ ਹੋਈ।

ਇਹ ਵੀ ਪੜ੍ਹੋ : 25, 26, 27, 28, 29 ਸਤੰਬਰ ਨੂੰ ਪਵੇਗਾ ਭਾਰੀ ਮੀਂਹ! 12 ਤੋਂ ਵੱਧ ਸੂਬਿਆਂ 'ਚ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਇਸ ਮੌਕੇ ਹੋਰ ਸ਼ੋਭਾਯਾਤਰਾਵਾਂ ਥੋੜੀ ਦੇਰ ਬਾਅਦ ਸ਼ੁਰੂ ਹੋਣਗੀਆਂ। 12 ਦਿਨਾਂ ਦਾ ਗਣੇਸ਼ਉਤਸਵ ਅਨੰਤ ਚਤੁਰਦਸ਼ੀ ਨੂੰ ਸਮਾਪਤ ਹੁੰਦਾ ਹੈ। ਇਸ ਦਿਨ ਸ਼ਰਧਾਲੂ ਕੁਦਰਤੀ ਜਲ ਸਰੋਤਾਂ ਜਾਂ ਨਕਲੀ ਤਲਾਬਾਂ ਵਿੱਚ ਗਣਪਤੀ ਮੂਰਤੀਆਂ ਦਾ ਵਿਸਰਜਨ ਕਰਕੇ ਭਗਵਾਨ ਗਣੇਸ਼ ਨੂੰ ਵਿਦਾਈ ਦਿੰਦੇ ਹਨ। ਇਸ ਮੌਕੇ ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ਵਿੱਚ ਰੰਗ-ਬਿਰੰਗੀਆਂ ਅਤੇ ਖੁਸ਼ੀ ਭਰੇ ਮਾਹੌਲ ਵਿਚ ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਹਨ। ਲਾਲਬਾਗ ਇਲਾਕੇ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਵਿਸਰਜਨ ਸ਼ੋਭਾਯਾਤਰਾ ਅਤੇ ਫੁੱਲਾਂ ਦੀ ਵਰਖਾ ਦੇਖਣ ਲਈ ਸੜਕ ਕਿਨਾਰੇ ਇਕੱਠੇ ਹੋਏ। 

ਇਹ ਵੀ ਪੜ੍ਹੋ : ਅੱਜ 1 ਕਰੋੜ ਤੋਂ ਵੱਧ ਲੋਕ 25,000 ਥਾਵਾਂ 'ਤੇ ਇਕੱਠੇ ਗਾਉਣਗੇ ਵੰਦੇ ਮਾਤਰਮ, ਬਣੇਗਾ ਨਵਾਂ ਰਿਕਾਰਡ

ਗਣੇਸ਼ਉਤਸਵ ਦੌਰਾਨ ਮੁੰਬਈ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਲੋਕ ਮਸ਼ਹੂਰ "ਲਾਲਬਾਗਚਾ ਰਾਜਾ" ਸਮੇਤ ਵੱਖ-ਵੱਖ ਪੰਡਾਲਾਂ ਦੇ ਦਰਸ਼ਨ ਕਰਨ ਲਈ ਲਾਲਬਾਗ ਆਉਂਦੇ ਹਨ। ਕਈ ਸ਼ੋਭਾ ਯਾਤਰਾ ਵਿੱਚ ਰਵਾਇਤੀ ਢੋਲ ਵਾਲੇ ਟੋਲੇ ਵੀ ਸ਼ਾਮਲ ਸਨ ਅਤੇ ਸ਼ਰਧਾਲੂ ਨੱਚਦੇ ਹੋਏ ਗਿਰਗਾਓਂ ਚੌਪਾਟੀ ਸਮੇਤ ਵੱਖ-ਵੱਖ ਵਿਸਰਜਨ ਸਥਾਨਾਂ ਵੱਲ ਜਾਂਦੇ ਦਿਖਾਈ ਦਿੱਤੇ। ਮੁੰਬਈ ਪੁਲਸ ਅਤੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਮੂਰਤੀ ਵਿਸਰਜਨ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਵਾਜਾਈ ਨੂੰ ਕੰਟਰੋਲ ਕਰਨ ਅਤੇ ਸ਼ੋਭਾਯਾਤਰਾ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਦਿਨ ਭਰ 24,000 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਅਤੇ ਬੀਐਮਸੀ ਨੇ 25,000 ਕਰਮਚਾਰੀ ਤਾਇਨਾਤ ਕੀਤੇ ਹਨ।

ਇਹ ਵੀ ਪੜ੍ਹੋ : ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News