ਚੀਨ ''ਚ ਆਰਥਿਕ ਮੰਦੀ ਦਾ ਵੱਡਾ ਝਟਕਾ: ਨੌਜਵਾਨਾਂ ਲਈ ''ਬੇਰੋਜ਼ਗਾਰੀ'' ਬਣੀ ਜ਼ਿੰਦਗੀ ਦਾ ਹਿੱਸਾ

Friday, Sep 18, 2026 - 04:10 PM (IST)

ਚੀਨ ''ਚ ਆਰਥਿਕ ਮੰਦੀ ਦਾ ਵੱਡਾ ਝਟਕਾ: ਨੌਜਵਾਨਾਂ ਲਈ ''ਬੇਰੋਜ਼ਗਾਰੀ'' ਬਣੀ ਜ਼ਿੰਦਗੀ ਦਾ ਹਿੱਸਾ

ਇੰਟਰਨੈਸ਼ਨਲ ਡੈਸਕ : ਚੀਨ ਦੀ ਸੁਸਤ ਪਈ ਅਰਥਵਿਵਸਥਾ ਕਾਰਨ ਦੇਸ਼ ਦੇ ਨੌਜਵਾਨਾਂ ਸਾਹਮਣੇ ਰੋਜ਼ਗਾਰ ਦਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਇਕ ਰਿਪੋਰਟ ਅਨੁਸਾਰ ਚੀਨ ਦੇ ਲੱਖਾਂ ਪੜ੍ਹੇ-ਲਿਖੇ ਨੌਜਵਾਨਾਂ ਲਈ ਹੁਣ ਬੇਰੋਜ਼ਗਾਰੀ ਇੱਕ ਆਮ ਗੱਲ ਯਾਨੀ 'ਜ਼ਿੰਦਗੀ ਦਾ ਤਰੀਕਾ' ਬਣਦੀ ਜਾ ਰਹੀ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਸ਼ਹਿਰੀ ਖੇਤਰਾਂ ਵਿੱਚ 16 ਤੋਂ 24 ਸਾਲ ਦੇ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ ਵਧ ਕੇ 18.9% ਤੱਕ ਪਹੁੰਚ ਗਈ ਹੈ। ਇਸ ਸਾਲ ਰਿਕਾਰਡ 1.27 ਕਰੋੜ ਤੋਂ ਵੱਧ ਗ੍ਰੈਜੂਏਟ ਵਿਦਿਆਰਥੀ ਪੜ੍ਹਾਈ ਪੂਰੀ ਕਰਕੇ ਨੌਕਰੀਆਂ ਦੀ ਭਾਲ ਵਿੱਚ ਬਾਜ਼ਾਰ 'ਚ ਉੱਤਰੇ ਹਨ, ਪਰ ਅਰਥਵਿਵਸਥਾ ਵਿੱਚ ਸੁਸਤੀ ਅਤੇ ਨਿੱਜੀ ਖੇਤਰ 'ਚ ਨਵੀਂ ਭਰਤੀ 'ਤੇ ਲੱਗੀ ਰੋਕ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ।
ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਹੁਣ ਅੱਗੇ ਦੀ ਪੜ੍ਹਾਈ, ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਜਾਂ ਫਿਰ ਘੱਟ ਤਨਖਾਹ ਵਾਲੇ ਕੰਮ ਕਰਨ ਲਈ ਮਜ਼ਬੂਰ ਹਨ। ਮਾਹਰਾਂ ਦਾ ਮੰਨਣਾ ਹੈ ਕਿ ਆਰਥਿਕ ਮੰਦੀ ਤੋਂ ਇਲਾਵਾ ਏ.ਆਈ. ਅਤੇ ਆਟੋਮੇਸ਼ਨ ਕਾਰਨ ਵੀ ਸ਼ੁਰੂਆਤੀ ਪੱਧਰ  ਦੀਆਂ ਨੌਕਰੀਆਂ ਵਿੱਚ ਕਟੌਤੀ ਹੋਈ ਹੈ, ਜਿਸ ਨਾਲ ਨੌਜਵਾਨਾਂ ਦਾ ਭਵਿੱਖ ਚਿੰਤਾਜਨਕ ਬਣ ਗਿਆ ਹੈ।


author

Shubam Kumar

Content Editor

Related News