ਸ਼ਰਮਸਾਰ ਹੋਈ ਮਨੁੱਖਤਾ, ਫੀਸਾਂ ਨਾ ਜਮਾਂ ਕਰਵਾਉਣ ''ਤੇ ਬੱਚੀਆਂ ਦੇ ਉਤਰਵਾਏ ਕਪੜੇ

Saturday, Jun 17, 2017 - 03:56 AM (IST)

ਸ਼ਰਮਸਾਰ ਹੋਈ ਮਨੁੱਖਤਾ, ਫੀਸਾਂ ਨਾ ਜਮਾਂ ਕਰਵਾਉਣ ''ਤੇ ਬੱਚੀਆਂ ਦੇ ਉਤਰਵਾਏ ਕਪੜੇ

ਉੱਤਰ ਪ੍ਰਦੇਸ਼— ਕਿਹਾ ਜਾਂਦਾ ਹੈ ਕਿ ਗੁਰੂ ਅਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਪਵਿੱਤਰ ਹੁੰਦਾ ਹੈ ਪਰ ਇਕ ਗੁਰੂ ਦੀ ਘਿਨੌਣੀ ਹਰਕਤ ਕਾਰਨ ਗੁਰੂ ਦੇ ਅਹੁਦੇ ਨੂੰ ਸ਼ਰਮਸਾਰ ਹੋਣਾ ਪਿਆ। ਘਟਨਾ ਬਿਹਾਰ ਦੇ ਬੇਗੂਸਰਾਏ ਦੀ ਹੈ, ਜਿੱਥੇ ਸਕੂਲ ਦੀ ਫੀਸ ਜਮਾਂ ਨਾ ਕਰਵਾਉਣ ਕਾਰਨ ਵਿਦਿਆਰਥੀਆਂ ਨੂੰ ਬਗੈਰ ਕਪੜਿਆਂ ਦੇ ਹੀ ਘਰ ਭੇਜ ਦਿੱਤਾ ਗਿਆ।
ਇਸ ਮਾਮਲੇ 'ਚ ਸਕੂਲ ਮੰਤਰਾਲੇ ਨੇ ਬੱਚੀਆਂ ਦੀ ਇੱਜਤ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਬਗੈਰ ਕਪੜਿਆਂ ਦੇ ਹੀ ਘਰ ਭੇਜ ਦਿੱਤਾ। ਰਸਤੇ 'ਚ ਲੋਕਾਂ ਨੇ ਉਨ੍ਹਾਂ ਬੱਚੀਆਂ ਦੀ ਇੱਜਤ ਢੱਕਣ ਲਈ ਕਪੜੇ ਦਿੱਤੇ।कਇਹ ਮਾਮਲਾ ਮੁਫਸਿਸਲ ਥਾਣਾ ਖੇਤਰ ਦੇ ਸਿਰਕੌਲਾ ਪਿੰਡ 'ਚ ਬੀ.ਆਰ. ਐਜੁਕੇਸ਼ਨ ਅਕੈਡਮੀ ਦਾ ਹੈ। ਇਸ ਮਾਮਲੇ 'ਚ ਸਕੂਲ ਦੇ ਡਾਇਰੈਕਟਰ ਅਤੇ ਮੁੱਖ ਅਧਿਆਪਕ 'ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਹਾਂ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਿਕਰਯੌਗ ਹੈ ਕਿ ਦੋਵੇਂ ਹੀ ਬੱਚੀਆਂ ਯੂਕੇਜੀ ਅਤੇ ਪਹਿਲੀ ਜਮਾਤ ਦੀਆਂ ਵਿਦਿਆਰਥਣਾਂ ਹਨ, ਅਤੇ ਇਨ੍ਹਾਂ ਦੀ ਊਮਰ 6 ਤੋਂ 8 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ 31 ਮਈ ਨੂੰ ਸਕੂਲ ਬੰਦ ਵਾਲੇ ਦਿਨ ਵੀ ਉਨ੍ਹਾਂ ਉੱਤੇ ਫੀਸ ਜਮਾਂ ਕਰਵਾਉਣ ਦਾ ਜ਼ੋਰ ਪਾਇਆ ਜਾ ਰਿਹਾ ਸੀ। ਇਸੇ ਦੌਰਾਨ 15 ਤਰੀਕ ਨੂੰ ਸਕੂਲ ਖੁੱਲ੍ਹਣ 'ਤੇ ਫੀਸ ਜਮਾਂ ਨਾ ਕਰਵਾਉਣ ਕਾਰਨ ਉਨ੍ਹਾਂ ਨੂੰ ਇਹ ਸ਼ਰਮਨਾਕ ਸਜ਼ਾ ਦਿੱਤੀ ਗਈ।
ਬਹਰਹਾਲ, ਪਰਿਵਾਰ ਦਾ ਕਹਿਣਾ ਹੈ ਕਿ ਕਿਸੇ ਮਜਬੂਰੀ ਕਾਰਨ ਉਹ ਫੀਸ ਜਮਾਂ ਨਹੀ ਕਰਵਾ ਪਾ ਰਹੇ ਸੀ। ਦੂਜੇ ਪਾਸੇ ਸਕੂਲ ਦੇ ਡਾਈਰੈਕਟਰ ਅਤੇ ਮੁੱਖ ਅਧਿਆਪਕ ਨੇ ਖੁੱਦ ਨੂੰ ਬੇਕਸੂਰ ਦੱਸਦੇ ਹੋਏ ਸਾਜਿਸ਼ ਦੇ ਚਲਦੇ ਉਨ੍ਹਾਂ ਨੂੰ ਫਸਾਉਣ ਦਾ ਇਲਜ਼ਾਮ ਲਇਆ ਹੈ।


Related News