ਪਰਿਵਾਰ ’ਤੇ ਕਹਿਰ ਬਣ ਕੇ ਟੁੱਟੀ ਬਾਰਿਸ਼, ਘਰ ਦੀ ਛੱਤ ਡਿੱਗੀ, ਮਲਬੇ ਹੇਠ ਦੱਬਣ ਨਾਲ ਮਾਸੂਮ ਬੱਚੀ ਦੀ ਮੌਤ

Tuesday, Sep 21, 2021 - 01:41 PM (IST)

ਪਰਿਵਾਰ ’ਤੇ ਕਹਿਰ ਬਣ ਕੇ ਟੁੱਟੀ ਬਾਰਿਸ਼, ਘਰ ਦੀ ਛੱਤ ਡਿੱਗੀ, ਮਲਬੇ ਹੇਠ ਦੱਬਣ ਨਾਲ ਮਾਸੂਮ ਬੱਚੀ ਦੀ ਮੌਤ

ਪੰਚਕੂਲਾ– ਹਰਿਆਣਾ ਦੇ ਪੰਚਕੂਲਾ ’ਚ ਬਾਰਿਸ਼ ਇਕ ਪਰਿਵਾਰ ’ਤੇ ਕਹਿਰ ਬਣ ਕੇ ਟੁੱਟੀ।ਸੈਕਟਰ 17 ’ਚ ਰਾਜੀਵ ਕਲੋਨੀ ’ਚ ਤੇਜ਼ ਬਾਰਿਸ਼ ਦੇ ਚਲਦੇ ਘਰ ਦੀ ਛੱਤ ਡਿੱਗ ਗਈ ਜਿਸ ਨਾਲ 6 ਸਾਲ ਦੀ ਇਕ ਛੋਟੀ ਬੱਚੀ ਦੀ ਛੱਤ ਦੇ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੰਚਕੂਲਾ ਦੇ ਸੈਕਟਰ 6 ਸਥਿਤ ਨਾਗਰਿਕ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

PunjabKesari

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੈਕਟਰ 14 ਦੇ ਥਾਣਾ ਇੰਚਾਰਜ ਰਾਜੀਵ ਮਿਗਲਾਨੀ ਅਤੇ ਸੈਕਟਰ 16 ਚੌਂਕੀ ਇੰਚਾਰਜ ਸੁਸ਼ੀਲ ਕੁਮਾਰ ਮੌਕੇ ’ਚ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਦੇਰ ਸ਼ਾਮ ਤੇਜ਼ ਬਾਰਿਸ਼ ਕਾਰਨ ਕੱਚੀ ਮਿੱਟੀ ਨਾਲ ਬਣੀ ਛੱਤ ਹੇਠਾਂ ਬੈਠੇ 4 ਬੱਚਿਆਂ ਅਤੇ ਇਕ ਵਿਅਕਤੀ ਉਪਰ ਜਾ ਡਿੱਗੀ ਜਿਸ ਵਿਚ 6 ਸਾਲ ਦੀ ਇਕ ਬੱਚੀ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 3 ਹੋਰ ਬੱਚੇ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। 

PunjabKesari


author

Rakesh

Content Editor

Related News