ਗੈਰ-ਸਥਾਨਕਾਂ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਕਸ਼ਮੀਰ ਦੇ ਸਿਆਸੀ ਦਲਾਂ ’ਚ ਹੜਕੰਪ
Friday, Aug 19, 2022 - 05:38 PM (IST)
ਸ਼੍ਰੀਨਗਰ/ਜੰਮੂ (ਉਦੇ, ਅਰੀਜ਼)– ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਗੈਰ-ਸਥਾਨਕ ਵੋਟਰਾਂ ਨੂੰ ਵੋਟ ਦਾ ਅਧਿਕਾਰ ਦੇਣ ’ਤੇ ਕਸ਼ਮੀਰ ਦੇ ਸਿਆਸੀ ਦਲਾਂ ’ਚ ਹੜਕੰਪ ਮਚ ਗਿਆ ਹੈ। ਆਰਟੀਕਲ 370 ਨੂੰ ਹਟਾਉਣ ਤੋਂ ਬਾਅਦ ਤੋਂ ਹੀ ਕਸ਼ਮੀਰ ਦੇ ਸਿਆਸੀ ਦਲਾਂ ਦੀ ਹਾਲਤ ਜਨਤਾ ’ਚ ਮਾੜੀ ਹੈ। ਹੁਣ ਗੈਰ-ਸਥਾਨਕ ਨਾਗਰਿਕਾਂ ਨੂੰ ਵਿਧਾਨ ਸਭਾ ਚੋਣਾਂ ’ਚ ਵੋਟ ਦੇ ਅਧਿਕਾਰ ਨੂੰ ਨੈਸ਼ਨਲ ਕਾਨਫਰੈਂਸ, ਪੀ. ਡੀ. ਪੀ., ਪੀਪੁਲਸ ਕਾਨਫਰੈਂਸ ਸਮੇਤ ਹੋਰ ਪਾਰਟੀਆਂ ਨੇ ਇਸ ਨੂੰ ਭਾਜਪਾ ਵੱਲੋਂ ਤਿਆਰ ਸਾਜ਼ਿਸ਼ ਦੱਸਿਆ ਹੈ।
ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਨੈਸ਼ਨਲ ਕਾਨਫਰੰਸ (ਨੈਕਾਂ) ਦੇ ਨੇਤਾ ਫਾਰੂਕ ਅਬਦੁੱਲਾ ਨੂੰ ਇਕ ਸਰਬ-ਪਾਰਟੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਚੋਣ ਕਮਿਸ਼ਨ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਖੇਤਰ ਤੋਂ ਬਾਹਰ ਦੇ ਲੋਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਇਜਾਜ਼ਤ ਦੇਣ ਨੂੰ ਲੈ ਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਆਮ ਤੌਰ ’ਤੇ ਰਹਿਣ ਵਾਲੇ ਬਾਹਰੀ ਲੋਕਾਂ ਨੂੰ ਨੂੰ ਨੌਕਰੀਆਂ, ਸਿੱਖਿਆ ਜਾਂ ਕਾਰੋਬਾਰ ਲਈ ਵੋਟਰ ਵਜੋਂ ਰਜਿਸਟਰ ਕਰਨ ਦੀ ਇਜਾਜ਼ਤ ਦੇਣ ਦਾ ਕਦਮ ‘ਲੋਕਤੰਤਰ ਦੇ ਤਾਬੂਤ ’ਚ ਆਖ਼ਰੀ ਕਿੱਲ ਠੋਕਣ’ ਵਰਗਾ ਹੈ।