ਚੀਨ ਦਾ ਅਸਲੀ ਚਿਹਰਾ ਆਇਆ ਸਾਹਮਣੇ, ਦਵਾਈਆਂ ਲਈ ਜ਼ਰੂਰੀ ਸਮੱਗਰੀ ਦੇ ਵਧਾਏ ਭਾਅ

06/22/2020 3:44:59 PM

ਨਵੀਂ ਦਿੱਲੀ — ਫਾਰਮਾਸਿਊਟੀਕਲ ਉਤਪਾਦਾਂ ਦੇ ਮਾਮਲੇ 'ਚ ਚੀਨ 'ਤੇ ਭਾਰਤ ਦੀ ਨਿਰਭਰਤਾ ਇੰਨੀ ਵਧ ਗਈ ਹੈ ਕਿ ਉਹ ਹੁਣ ਇਸ ਦਾ ਗ਼ਲਤ ਢੰਗ ਨਾਲ ਫਾਇਦਾ ਉਠਾ ਰਿਹਾ ਹੈ। ਖ਼ਾਸਕਰ ਲੱਦਾਖ ਗਲਵਾਨ ਘਾਟੀ ਹਿੰਸਾ ਤੋਂ ਬਾਅਦ ਚੀਨ ਆਪਣਾ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

ਬਣਾਉਂਦਾ ਹੈ ਭਾਰਤ 39 ਅਰਬ ਡਾਲਰ ਦੀ ਦਵਾਈ

ਭਾਰਤੀ ਫਾਰਮਾ ਉਦਯੋਗ ਹਰ ਸਾਲ ਤਕਰੀਬਨ 39 ਅਰਬ ਡਾਲਰ (ਲਗਭਗ 3 ਲੱਖ ਕਰੋੜ) ਦਵਾਈ ਦਾ ਉਤਪਾਦਨ ਕਰਦਾ ਹੈ। ਇਨ੍ਹਾਂ ਦਵਾਈਆਂ ਦੇ ਉਤਪਾਦਨ ਲਈ ਜ਼ਰੂਰੀ ਸ਼ੁਰੂਆਤੀ ਸਮੱਗਰੀ(API) ਲਈ ਭਾਰਤ ਬਹੁਤ ਹੱਦ ਤੱਕ ਚੀਨ 'ਤੇ ਨਿਰਭਰ ਕਰਦਾ ਹੈ। ਭਾਰਤੀ ਕੰਪਨੀਆਂ 70 ਪ੍ਰਤੀਸ਼ਤ ਦਵਾਈਆਂ ਦੇ ਕੱਚੇ ਮਾਲ ਦੀ ਜ਼ਰੂਰਤ ਨੂੰ ਚੀਨ ਤੋਂ ਪੂਰਾ ਕਰਦੀਆਂ ਹਨ। ਕੁਝ ਦਵਾਈਆਂ ਲਈ ਤਾਂ ਭਾਰਤ 90 ਪ੍ਰਤੀਸ਼ਤ ਤੱਕ ਚੀਨ ਤੋਂ ਹੀ ਸਮੱਗਰੀ ਮੰਗਵਾਉਂਦਾ ਹੈ। ਭਾਰਤ ਨੇ ਵਿੱਤੀ ਸਾਲ 2019 ਵਿਚ ਚੀਨ ਤੋਂ ਲਗਭਗ 17,400 ਕਰੋੜ ਰੁਪਏ ਦੀ ਸ਼ੁਰੂਆਤੀ ਸਮੱਗਰੀ ਦੀ ਦਰਾਮਦ ਕੀਤੀ ਸੀ।

ਚੀਨ ਦੀ ਭਾਰਤ 'ਤੇ ਦੋਹਰੀ ਮਾਰ

ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਆਉਂਦੇ ਫਾਰਮਾਸਿਊਟੀਕਲ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਚੇਅਰਮੈਨ ਦਿਨੇਸ਼ ਦੁਆ ਨੇ ਕਿਹਾ ਕਿ ਗਲਵਾਨ ਘਾਟੀ ਘਟਨਾ ਦੇ ਸੰਬੰਧ ਵਿਚ ਚੀਨ ਸਾਡੇ ਉੱਤੇ ਦੋ ਤਰੀਕਿਆਂ ਨਾਲ ਹਮਲਾ ਕਰ ਰਿਹਾ ਹੈ। ਇਕ ਪਾਸੇ ਇਹ ਸਰਹੱਦ 'ਤੇ ਹਮਲਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਇਸ ਨੇ ਭਾਰਤ ਦੀ ਨਿਰਭਰਤਾ ਦਾ ਗਲਤ ਫਾਇਦਾ ਲੈਣਾ ਸ਼ੁਰੂ ਕਰ ਦਿੱਤਾ ਹੈ। ਏਪੀਆਈ ਦੀ ਕੀਮਤ ਨੇ ਦਵਾਈਆਂ ਦੀ ਕੀਮਤ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਪੈਰਾਸੀਟਾਮੋਲ ਦੀ ਕੀਮਤ 27% ਵਧੀ

ਉਨ੍ਹਾਂ ਕਿਹਾ ਕਿ ਪੈਰਾਸੀਟਾਮੋਲ ਦੀ ਕੀਮਤ ਵਿਚ 27%, ਸਿਪ੍ਰੋਫਲੋਕਸੈਸਿਨ ਦੀ ਕੀਮਤ ਵਿਚ 20% ਅਤੇ ਪੈਨਸਿਲਿਨ ਜੀ ਵਿਚ 20% ਦਾ ਵਾਧਾ ਹੋਇਆ ਹੈ। ਹਰ ਕਿਸਮ ਦੇ ਫਾਰਮਾ ਉਤਪਾਦਾਂ ਦੀ ਕੀਮਤ ਵਿਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਡਰੱਗ ਉਤਪਾਦਕ ਦੇਸ਼

ਇਹ ਸਥਿਤੀ ਗੰਭੀਰ ਹੈ ਕਿਉਂਕਿ ਭਾਰਤ ਮਾਤਰਾ ਦੇ ਲਿਹਾਜ਼ ਨਾਲ ਦੁਨੀਆ ਵਿਚ ਤੀਜਾ ਸਭ ਤੋਂ ਵੱਡਾ ਡਰੱਗ ਉਤਪਾਦਕ ਦੇਸ਼ ਹੈ। ਭਾਰਤ ਦੀਆਂ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀਆਂ ਜਿਵੇਂ ਕਿ ਡਾਕਟਰ ਰੈਡੀ ਲੈਬ, ਲੂਪਿਨ, ਗਲੇਨਮਾਰਕ ਫਰਮਾ, ਮਾਈਲਨ, ਜਾਇਡਸ ਕੈਡਿਲਾ ਅਤੇ ਪੀਫਾਈਜ਼ਰ ਮੁੱਖ ਤੌਰ ਤੇ ਕੱਚੇ ਮਾਲ ਦੀਆਂ ਜ਼ਰੂਰਤਾਂ ਲਈ ਚੀਨ ਉੱਤੇ ਨਿਰਭਰ ਹਨ।


Harinder Kaur

Content Editor

Related News