ਮੱਧ ਪ੍ਰਦੇਸ਼ : ਕੁਰਸੀ ਨਾ ਚੁੱਕਣ ''ਤੇ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਲਾਠੀ ਨਾਲ ਕੁੱਟਿਆ
Thursday, Sep 08, 2022 - 03:42 PM (IST)
ਦਮੋਹ (ਵਾਰਤਾ)- ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ 'ਚ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵਲੋਂ ਵਿਦਿਆਰਥੀ ਨੂੰ ਲਾਠੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਪਥਰੀਆ ਤਹਿਸੀਲ ਦੇ ਅਧੀਨ ਸਰਕਾਰੀ ਹਾਇਰ ਸੈਕੰਡਰੀ ਸਕੂਲ ਅਸਲਾਨਾ ਲਈ ਬੁੱਧਵਾਰ ਨੂੰ ਫਰਨੀਚਰ ਪਹੁੰਚਿਆ ਸੀ। ਉਸੇ ਦੌਰਾਨ ਸਕੂਲ ਦੀ ਛੁੱਟੀ ਵੀ ਹੋ ਗਈ ਸੀ। ਜਿਸ 'ਤੇ ਪ੍ਰਿੰਸੀਪਲ ਸ਼ੀਲ ਚੰਦਰ ਡੇਹਰੀਆ ਨੇ ਵਿਦਿਆਰਥਈ ਮਨੋਜ ਪੁੱਤਰ ਰਾਜੂ ਸਿੰਘ ਨੂੰ ਕਿਹਾ ਕਿ ਗੱਡੀ ਤੋਂ ਫਰਨੀਚਰ ਉਤਰਵਾ ਕੇ ਸਕੂਲ 'ਚ ਰੱਖਵਾ ਦੇਵੇ।
ਇਹ ਵੀ ਪੜ੍ਹੋ : ਸ਼ਰਮਨਾਕ! ਸਕੂਲ 'ਚ ਵਿਦਿਆਰਥੀਆਂ ਤੋਂ ਸਾਫ਼ ਕਰਵਾਇਆ ਗਿਆ ਟਾਇਲਟ
ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਘਰ 'ਚ ਪਿਤਾ ਨਹੀਂ ਹਨ, ਮਾਂ ਘਰ 'ਚ ਇਕੱਲੀ ਹੈ ਅਤੇ ਮੈਂ ਜਲਦੀ ਘਰ ਜਾਣਾ ਹੈ। ਇਸ ਗੱਲ ਨੂੰ ਲੈ ਕੇ ਪ੍ਰਿੰਸੀਪਲ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਤੁਰੰਤ ਹੀ ਇਕ ਲਾਠੀ ਚੁੱਕ ਕੇ ਵਿਦਿਆਰਥੀ ਨਾਲ ਕੁੱਟਮਾਰ ਕਰ ਦਿੱਤੀ। ਪੁਲਸ ਨੇ ਵਿਦਿਆਰਥੀ ਵਲੋਂ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ