ਪ੍ਰਧਾਨ ਮੰਤਰੀ ਨੇ ਸੁਤੰਤਰਤਾ ਸੈਨਾਨੀ ਨਿਜਾਮੁਦੀਨ ਦੇ ਦਿਹਾਂਤ ''ਤੇ ਦੁਖ ਜ਼ਾਹਰ ਕੀਤਾ

02/07/2017 1:03:47 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੌਸ ਦੇ ਨਜ਼ਦੀਕੀ ਸਹਿਯੋਗੀ ਅਤੇ ਆਈ.ਐੱਨ.ਏ. ਦੇ ਸੀਨੀਅਰ ਸਹਿਯੋਗੀ ਕਰਨਲ ਨਿਜਾਮੁਦੀਨ ਦੇ ਦਿਹਾਂਤ ''ਤੇ ਮੰਗਲਵਾਰ ਨੂੰ ਡੂੰਘਾ ਦੁਖ ਜ਼ਾਹਰ ਕੀਤਾ। ਉਹ 116 ਸਾਲ ਦੇ ਸਨ। ਸ਼੍ਰੀ ਮੋਦੀ ਨੇ ਸ਼੍ਰੀ ਨਿਜਾਮੁਦੀਨ ਦੇ ਪੈਰ ਛੂਹ ਕੇ ਆਸ਼ੀਰਵਾਦ ਲੈਂਦੇ ਹੋਏ ਆਪਣੀ ਪੁਰਾਣੀ ਤਸਵੀਰ ਨੂੰ ਪੋਸਟ ਕਰ ਕੇ ਟਵੀਟ ਕੀਤਾ,''''ਸੁਭਾਸ਼ ਚੰਦਰ ਬੌਸ ਦੇ ਕਰੀਬੀ ਸਹਿਯੋਗੀ ਕਰਨਲ ਨਿਜਾਮੁਦੀਨ ਨੂੰ ਸ਼ਰਧਾਂਜਲੀ। ਮੈਂ ਉਨ੍ਹਾਂ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰ ਰਿਹਾ ਹਾਂ।'''' 
ਸ਼੍ਰੀ ਮੋਦੀ ਨੇ ਇਕ ਹੋਰ ਟਵੀਟ ''ਚ ਕਿਹਾ,''''ਅਸੀਂ ਹਮੇਸ਼ਾ ਕਰਨਲ ਨਿਜਾਮੁਦੀਨ ਦੇ ਆਸ਼ੀਰਵਾਦ, ਹਿੰਮਤ ਅਤੇ ਦੇਸ਼ਭਗਤੀ ਨੂੰ ਯਾਦ ਰੱਖਣਗੇ, ਜਿਸ ਨਾਲ ਸਾਡੇ ਸੁਤੰਤਰ ਸੰਘਰਸ਼ ਨੂੰ ਤਾਕਤ ਮਿਲੀ।'''' ਜ਼ਿਕਰਯੋਗ ਹੈ ਕਿ ਕਰਨਲ ਨਿਜਾਮੁਦੀਨ ਦਾ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਜ਼ਿਲੇ ਦੇ ਉਨ੍ਹਾਂ ਦੇ ਜੱਦੀ ਪਿੰਡ ਧਾਕਵਾ ''ਚ ਲੰਬੀ ਬੀਮਾਰੀ ਤੋਂ ਬਾਅਦ ਸੋਮਵਾਰ ਨੂੰ ਦਿਹਾਂਤ ਹੋ ਗਿਆ। 1901 ''ਚ ਜਨਮੇ ਸ਼੍ਰੀ ਨਿਜਾਮੁਦੀਨ ਨੇ ਸੁਭਾਸ਼ ਚੰਦਰ ਬੌਸ ਨਾਲ ਜਰਮਨੀ ਦੇ ਸ਼ਾਸਕ ਹਿਟਲਰ ਨਾਲ ਮੁਲਾਕਾਤ ਕੀਤੀ ਸੀ। ਸ਼੍ਰੀ ਨਿਜਾਮੁਦੀਨ ਨੇ ਸੁਭਾਸ਼ ਚੰਦਰ ਬੌਸ ਨਾਲ ਜਾਪਾਨ, ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਯਾਤਰਾਵਾਂ ਕੀਤੀਆਂ ਸਨ।


Disha

News Editor

Related News