ਸਰਵਾਈਕਲ ਦੀ ਦਰਦ ਕਾਰਨ ਪਰੇਸ਼ਾਨ ਵਿਅਕਤੀ ਨਾਲ ਜੋ ਹੋਇਆ, ਉਸ ਨੇ ਕਦੇ ਨਹੀਂ ਸੋਚਿਆ ਹੋਵੇਗਾ
Friday, Aug 04, 2017 - 09:46 AM (IST)
ਹਿਸਾਰ — ਬਰਵਾਲਾ ਪੁਲਸ ਨੇ ਮਾਲਿਸ਼ ਕਰਨ ਦੇ ਨਾਂ 'ਤੇ ਹਨੀ ਟ੍ਰੈਪਿੰਗ ਅਤੇ ਬਲੈਕ ਮੇਲਿੰਗ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕਰਦੇ ਹੋਏ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਚੰਦ੍ਰਲੇਨ ਕਾਲੋਨੀ ਵਾਸੀ ਮਹਾਬੀਰ ਪੂਨਿਆਂ ਜੋ ਕਿ ਕੇਂਦਰੀ ਭੈਂਸ ਖੋਜ ਕੇਂਦਰ ਹਿਸਾਰ 'ਚ ਕਲਰਕ ਦੇ ਆਹੁਦੇ 'ਤੇ ਕੰਮ ਕਰ ਰਹੇ ਹਨ। ਪੂਨੀਆਂ ਨੂੰ ਸਰਵਾਈਕਲ ਦੀ ਦਰਦ ਦੀ ਸ਼ਿਕਾਇਤ ਸੀ। ਉਸਦੀ ਹਿਸਾਰ 'ਚ ਹੈਲਥ ਅਤੇ ਐਕਯੂਪ੍ਰੈਸ਼ਰ ਸੈਂਟਰ ਚਲਾਉਣ ਵਾਲੀ ਮਹਿਲਾ ਸੁਨੀਤਾ ਨਾਲ ਮੁਲਾਕਾਤ ਹੋਈ ਸੀ। ਸੁਨੀਤਾ ਨੇ ਉਸਦਾ ਮੋਬਾਈਲ ਨੰਬਰ ਲੈ ਲਿਆ। ਇਸ ਤੋਂ ਬਾਅਦ ਸੁਨੀਤਾ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਹੁਣ ਉਹ ਬਰਵਾਲਾ ਦੀ ਕਕੜ ਮਾਰਕਿਟ 'ਚ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਮਹਾਬੀਰ ਆਪਣਾ ਇਲਾਜ ਕਰਵਾਉਣ ਲਈ ਕੱਕੜ ਮਾਰਕਿਟ 'ਚ ਆਪਣਾ ਇਲਾਜ ਕਰਵਾਉਣ ਲਈ ਗਿਆ।
ਸੁਨੀਤਾ ਪਹਿਲਾਂ ਤੋਂ ਬਣੇ ਪਲਾਨ ਦੇ ਤਹਿਤ ਪੁਨਿਆਂ ਨੂੰ ਸੈਂਟਰ 'ਚ ਬਣੇ ਬੇਸਮੈਂਟ 'ਚ ਲੈ ਗਈ ਅਤੇ ਮਾਲਿਸ਼ ਕਰਨ ਲਈ ਬੈੱਡ 'ਤੇ ਲੇਟਣ ਲਈ ਕਿਹਾ। ਉਸਦੇ ਲੇਟਣ ਤੋਂ ਬਾਅਦ ਸੁਨੀਤਾ ਨੇ ਉਸਦੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਮਹਾਬੀਰ ਨੇ ਉਸਨੂੰ ਕੱਪੜੇ ਉਤਾਰਨ ਬਾਰੇ ਪੁੱਛਿਆ ਤਾਂ ਉਸਨੇ ਆਪਣੇ ਵੀ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪਲਾਨ ਦੇ ਤਹਿਤ ਪਿੰਡ ਮਤਲੋਡਾ ਨਿਵਾਸੀ ਕੁਲਦੀਪ ਮੌਕੇ 'ਤੇ ਆ ਗਿਆ ਅਤੇ ਉਸਨੇ ਮਹਾਬੀਰ ਨੂੰ ਥੱਪੜੇ ਮਾਰੇ ਅਤੇ ਉਸਦੀ ਕਮੀਜ਼ ਅਤੇ ਪੈਂਟ ਜ਼ਬਰਦਸਤੀ ਉਤਾਰ ਦਿੱਤੀ।

ਇੰਨ੍ਹਾਂ ਦੋਵਾਂ ਨੇ ਮਹਾਬੀਰ ਤੋਂ ਦਫਤਰ ਰਿਕਾਰਡ ਵਾਲੀ 8 ਜੀਬੀ ਪੈੱਨ ਡ੍ਰਾਈਵ, ਏਟੀਐਮ ਕਾਰਡ ਅਤੇ ਰੁਪਇਆ ਦਾ ਭਰਿਆ ਪਰਸ ਆਦਿ ਵੀ ਜ਼ਬਰਦਸਤੀ ਖੋਹ ਲਏ। ਸੁਨੀਤਾ ਨੇ ਵੀ ਮਹਾਬੀਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ 5 ਲੱਖ ਰੁਪਏ ਦਿਓ ਨਹੀਂ ਤਾਂ ਫੇਸਬੁੱਕ 'ਤੇ ਫੋਟੋ ਪਾ ਦੇਣਗੇ ਅਤੇ ਪੁਲਸ 'ਚ ਮਾਮਲਾ ਦਰਜ ਕਰਵਾ ਦੇਣਗੇ। ਇਸ ਤੋਂ ਬਾਅਦ 2 ਲੱਖ 'ਚ ਸੌਦਾ ਤੈਅ ਹੋ ਗਿਆ। ਇਸ ਤੋਂ ਬਾਅਦ ਮਹਾਬੀਰ ਪੂਨੀਆਂ ਨੇ ਫੋਨ ਕਰਕੇ ਕੇਂਦਰੀ ਭੈਂਸ ਖੋਜ ਫਾਰਮ 'ਚ ਇੰਜੀਨੀਅਰ ਬੀ.ਪੀ. ਸਿੰਘ ਨੂੰ ਇਸ ਬਾਰੇ 'ਚ ਸੂਚਿਤ ਕੀਤਾ ਅਤੇ 2 ਲੱਖ ਦਾ ਪ੍ਰਬੰਧ ਕਰਨ ਲਈ ਕਿਹਾ। ਇੰਜੀਨੀਅਰ ਨੇ ਦੋ ਲੱਖ ਰੁਪਏ ਨਵੇਂ ਬੱਸ ਅੱਡੇ ਬਰਨਾਲਾ 'ਚ ਸੁਨੀਤਾ ਅਤੇ ਕੁਲਦੀਪ ਨੂੰ ਦੇ ਦਿੱਤੇ।
ਥਾਣਾ ਸੁਪਰਡੰਟ ਦੇ ਅਨੁਸਾਰ ਸੁਨੀਤਾ ਅਤੇ ਕੁਲਦੀਪ ਨੇ ਰੁਪਏ ਲੈਣ ਤੋਂ ਬਾਅਦ ਮੋਬਾਈਲ ਅਤੇ ਫੋਟੋ ਡੀਲੀਟ ਕਰ ਦਿੱਤੇ ਪਰ ਏਟੀਐਮ ਕਾਰਡ, ਪੈੱਨਡਰਾਈਵ ਅਤੇ ਪਰਸ ਵਾਪਸ ਨਾ ਕੀਤੇ। ਇਸ 'ਤੇ ਕੁਲਦੀਪ ਨੇ ਉਸਨੂੰ ਧਮਕੀ ਦਿੱਤੀ ਕਿ ਜੇਕਰ ਕੋਈ ਗੜਬੜ ਕੀਤੀ ਤਾਂ ਉਸ ਦੀਆਂ ਨੰਗੀਆਂ ਫੋਟੋ ਉਸਦੇ ਘਰ ਵਾਲਿਆਂ ਨੂੰ ਦਿਖਾ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਸੁਨੀਤਾ ਨੇ ਮਹਾਬੀਰ ਦੇ ਏਟੀਐਮ ਕਾਰਡ 'ਚੋਂ 25 ਹਜ਼ਾਰ ਰੁਪਏ ਕਢਵਾ ਲਏ।
ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਦੋ ਦੋਸ਼ੀਆਂ ਨੂੰ ਗਿਫ੍ਰਤਾਰ ਕਰਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਮੁੱਖ ਦੋਸ਼ੀ ਸੁਨੀਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
