ਅਮਰਨਾਥ ਯਾਤਰਾ ਲਈ ਫਰਜ਼ੀ ਹੈਲੀਕਾਪਟਰ ਟਿਕਟ ਵੇਚ ਰਿਹਾ ਵਿਅਕਤੀ ਗ੍ਰਿਫਤਾਰ
Monday, Jun 12, 2017 - 02:11 PM (IST)

ਸ਼੍ਰੀਨਗਰ—ਸਲਾਨਾ ਅਮਰਨਾਥ ਤੀਰਥ ਯਾਤਰਾ ਤੋਂ ਕਰੀਬ 3 ਹਫਤੇ ਪਹਿਲਾਂ ਜੰਮੂ-ਕਸ਼ਮੀਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਟਿਕਟ ਵੇਚਣ ਵਾਲੇ ਇਕ ਟਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਧੀ ਹੋਈ ਦਰਾਂ 'ਤੇ ਹੈਲੀਕਾਪਟਰ ਦੀਆਂ ਨਕਲੀ ਟਿਕਟਾਂ ਵੇਚ ਕੇ ਲੋਕਾਂ ਦੇ ਨਾਲ ਕਥਿਤ ਰੂਪ ਨਾਲ ਧੋਖਾਧੜੀ ਕਰ ਰਿਹਾ ਹੈ। ਅਮਰਨਾਥ ਯਾਤਰੀਆਂ ਨੂੰ ਲਿਆਉਣ ਜਾਣ ਨੂੰ ਅਧਿਕਾਰਤ ਨਿੱਜੀ ਹੈਲੀਕਾਪਟਰ ਕੰਪਨੀ 'ਗਲੋਬਲ ਵੈਕਟਰਾ' ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਸੀਨੀਅਰ ਪੁਲਸ ਪ੍ਰਧਾਨ ਰਮੇਸ਼ ਜੱਲਾ ਦੀ ਇਕ ਟੀਮ ਨੇ ਸੰਜੈ ਬਜਾਜ ਨੂੰ ਫੜ੍ਹਿਆ, ਜੋ ਸ਼ਹਿਰ ਦੇ ਰੂਪਨਗਰ ਥਾਣੇ ਦੇ ਕੋਲ ਅਧਿਕਾਰਤ ਟਰੈਵਲ ਏਜੰਸੀ ਚਲਾ ਰਿਹਾ ਸੀ।ਪੁਲਸ ਬੁਲਾਰੇ ਨੇ ਦੱਸਿਆ ਕਿ ਬਜਾਜ ਨੇ ਪਹਿਲਾਂ ਵੀ ਕਈ ਵਾਰ ਲੋਕਾਂ ਨੂੰ ਕਥਿਤ ਰੂਪ ਨਾਲ ਠੱਗਿਆ ਹੈ ਅਤੇ ਉਹ ਖੁਦ ਨੂੰ ਫਸਣ ਤੋਂ ਬਚਾਉਣ ਲਈ 'ਮੀਡੀਆ ਨਾਲ ਸੰਬੰਧਤ ਦਾ ਪ੍ਰਯੋਗ' ਕਰ ਰਿਹਾ ਸੀ। ਇਹ ਮਾਮਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਹਰਿਦੁਆਰ ਦੇ ਇਕ ਵਿਅਕਤੀ ਨੇ ਗਲੋਬਲ ਵਿਕਟਰਾ ਤੋਂ ਉਨ੍ਹਾਂ ਟਿਕਟਾਂ ਦਾ ਤਸਦੀਕ ਕੀਤਾ ਜੋ ਉਸ ਨੇ 22 ਹਜ਼ਾਰ ਰੁਪਏ 'ਚ ਬਜਾਜ ਤੋਂ ਖਰੀਦੀ ਸੀ। ਇਹ ਰਾਸ਼ੀ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਵੱਲੋਂ ਤੈਅ ਕੀਤੇ ਗਏ ਮੁੱਲਾਂ ਤੋਂ ਵਧ ਸੀ, ਜਿਸ ਦੇ ਬਾਅਦ ਕੰਪਨੀ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਪੁਲਸ ਨੇ ਸੰਜੈ ਬਜਾਜ ਨੂੰ ਆਪਣੀ ਹਿਰਾਸਤ 'ਚ ਲੈ ਲਿਆ।