ਤੰਦਰੁਸਤ ਜੀਵਨ ਲਈ ਲਓ ਭਰਪੂਰ ਨੀਂਦ

02/04/2020 9:07:27 PM

ਨਵੀਂ ਦਿੱਲੀ (ਕ.)–ਨੀਂਦ ਦਾ ਸਿਹਤ ਨਾਲ ਡੂੰਘਾ ਸਬੰਧ ਹੈ, ਇਹੀ ਕਾਰਣ ਹੈ ਕਿ ਜਦੋਂ ਇਨਸਾਨ ਦੀ ਨੀਂਦ ਦਾ ਸੰਤੁਲਨ ਵਿਗੜਦਾ ਹੈ ਤਾਂ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਵੀ ਇਸ ਦਾ ਅਸਰ ਪੈਂਦਾ ਹੈ। ਨੀਂਦ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਕ ਚੰਗੀ ਨੀਂਦ ਸਾਡੇ ਦਿਮਾਗ ਨੂੰ ਤਰੋਤਾਜ਼ਾ ਕਰਨ ਲਈ ਅਤੇ ਸਰੀਰ ਦੇ ਦੂਜੇ ਅੰਗਾਂ ਨੂੰ ਆਰਾਮ ਦੇਣ ਲਈ ਬਹੁਤ ਜ਼ਰੂਰੀ ਹੈ। ਜਿਸ ਸਮੇਂ ਅਸੀਂ ਸੌਂਦੇ ਹਾਂ, ਸਾਡੇ ਕਈ ਅੰਗ ਸਰੀਰ ਦੇ ਫੋਕਟ ਪਦਾਰਥਾਂ ਨੂੰ ਸਾਫ ਕਰਨ ਦਾ ਕੰਮ ਕਰਦੇ ਹਨ ਤਾਂ ਕਿ ਜਦੋਂ ਸਵੇਰੇ ਉੱਠੋ ਤਾਂ ਹਲਕਾ ਮਹਿਸੂਸ ਕਰੋ।

ਸਾਡੀ ਨੀਂਦ ਸਾਨੂੰ ਊਰਜਾ ਪ੍ਰਦਾਨ ਕਰਦੀ ਹੈ, ਜੋ ਕਿ ਤੰਦਰੁਸਤ ਜੀਵਨ ਲਈ ਜ਼ਰੂਰੀ ਹੈ। ਗੂੜ੍ਹੀ ਨੀਂਦ ਨਾਲ ਸਾਡੇ ਮਨ ਤੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਅਤੇ ਅਸੀਂ ਪ੍ਰਸੰਨ ਹੋ ਜਾਂਦੇ ਹਾਂ। ਨੀਂਦ ਲੈਣਾ ਨਾ ਸਿਰਫ ਸਰੀਰ ਦੇ ਅੰਦਰੂਨੀ ਅੰਗਾਂ ਲਈ ਜ਼ਰੂਰੀ ਹੈ ਸਗੋਂ ਚਮੜੀ ਲਈ ਵੀ ਫਾਇਦੇਮੰਦ ਹੈ। ਨੀਂਦ ਪੂਰੀ ਨਾ ਹੋਣ ਦਾ ਇਕ ਸਭ ਤੋਂ ਵੱਡਾ ਕਾਰਣ ਸਮਾਰਟਫੋਨ ਵੀ ਹੈ ਕਿਉਂਕਿ ਮੋਬਾਇਲ ਦੀ ਰੌਸ਼ਨੀ ਨਾਲ ਵਿਅਕਤੀ ਨੀਂਦ ਪੂਰੀ ਨਹੀਂ ਕਰ ਪਾਉਂਦਾ।
ਦੇਰ ਨਾਲ ਉੱਠਣਾ ਹਾਨੀਕਾਰਕ

ਜੇ ਆਦਤ ਦੇਰ ਤੱਕ ਸੌਣ ਦੀ ਹੈ ਤਾਂ ਇਸ ’ਚ ਤੁਹਾਨੂੰ ਬਦਲਾਅ ਲਿਆਉਣ ਦੀ ਲੋੜ ਹੈ। ਦੇਰ ਨਾਲ ਉੱਠਣ ਵਾਲਿਆਂ ਨੂੰ ਡਿਪ੍ਰੈਸ਼ਨ ਅਤੇ ਤਣਾਅ ਵੱਧ ਹੁੰਦਾ ਹੈ, ਕਿਉਂਕਿ ਜੋ ਲੋਕ ਦੇਰ ਤੱਕ ਸੌਂਦੇ ਹਨ, ਉਨ੍ਹਾਂ ਦੇ ਵਰਤਾਓ ’ਚ ਬਦਲਾਅ ਤਾਂ ਆਉਂਦਾ ਹੀ ਹੈ, ਨਾਲ ਹੀ ਉਨ੍ਹਾਂ ਦੇ ਹਾਰਮੋਨ ’ਤੇ ਵੀ ਬੁਰਾ ਅਸਰ ਪੈਂਦਾ ਹੈ।

* ਕੈਲੋਰੀ ਬਰਨ ਨਾ ਹੋਣ ਕਾਰਣ ਸਰੀਰ ਮੋਟਾਪੇ ਤੋਂ ਪੀੜਤ ਹੋ ਸਕਦਾ ਹੈ।

* ਭਾਰ ਅਨਿਯਮਿਤ ਰੂਪ ਨਾਲ ਵਧਣ ਲੱਗਦਾ ਹੈ।

* ਸੁਭਾਅ ’ਚ ਚਿ਼ੜਚਿੜਾਪਨ ਮਹਿਸੂਸ ਹੋਣ ਲੱਗਦਾ ਹੈ।

* ਦਿਲ ਦੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ।

* ਜ਼ਿਆਦਾ ਆਰਾਮ ਕਰਨ ਦੀ ਸਥਿਤੀ ’ਚ ਮਾਸਪੇਸ਼ੀਆਂ ’ਤੇ ਬੁਰਾ ਅਸਰ ਪੈਂਦਾ ਹੈ।

* ਜ਼ਿਆਦਾ ਦੇਰ ਤੱਕ ਸੌਣ ਨਾਲ ਦਿਮਾਗ ’ਤੇ ਵੀ ਅਸਰ ਪੈਂਦਾ ਹੈ ਅਤੇ ਯਾਦਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ।

ਚੰਗੀ ਨੀਂਦ ਦੇ ਬਿਹਤਰ ਉਪਾਅ

* ਸੌਣ ਤੋਂ ਪਹਿਲਾਂ ਪੈਰਾਂ ਨੂੰ ਗਰਮ ਪਾਣੀ ਨਾਲ ਧੋਵੋ।

* ਪੈਰਾਂ ਦੀਆਂ ਤਲੀਆਂ ’ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ।

* ਕੱਚਾ ਪਿਆਜ਼ ਖਾਣ ਨਾਲ ਵੀ ਨੀਂਦ ਚੰਗੀ ਆਉਂਦੀ ਹੈ

* ਰਾਤ ਨੂੰ ਇਕ ਗਲਾਸ ਹਲਕਾ ਗਰਮ ਦੁੱਧ ਪੀਓ।

* ਆਪਣੇ ਮਨ ਨੂੰ ਸ਼ਾਂਤ ਰੱਖੋ। ਮਨ ’ਚ ਆਉਣ ਵਾਲੇ ਬੁਰੇ ਵਿਚਾਰਾਂ ਨੂੰ ਦਿਮਾਗ ’ਚੋਂ ਕੱਢ ਦਿਓ, ਉਸ ਦੀ ਥਾਂ ਦਿਨ ’ਚ ਜੋ ਚੰਗਾ ਹੋਇਆ ਹੈ, ਉਸ ਬਾਰੇ ਸੋਚੋ।

* ਰਾਤ ਦੇ ਖਾਣੇ ਤੋਂ ਬਾਅਦ 10 ਮਿੰਟ ਤੱਕ ਜ਼ਰੂਰ ਸੈਰ ਕਰੋ।

* ਬਿਹਤਰ ਨੀਂਦ ਲਿਆਉਣ ਲਈ ਚੰਗੀ ਕਿਤਾਬ ਪੜ੍ਹੋ ਅਤੇ ਚੰਗਾ ਮਿਊਜ਼ਿਕ ਸੁਣੋ।

* ਦਿਨ ਸਮੇਂ ਸੌਣ ਦੀ ਆਦਤ ਤੋਂ ਬਚੋ ਅਤੇ ਰਾਤ ਨੂੰ ਇਕ ਹੀ ਸਮੇਂ ’ਤੇ ਨੀਂਦ ਲਓ।

* ਜੇ ਇਨਸਾਨ ਲੰਮੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ ਅਤੇ ਮਾਨਸਿਕ ਤਣਾਅ ਤੋਂ ਦੂਰ ਰਹਿਣਾ ਚਾਹੁੰਦਾ ਹੈ ਤਾਂ ਚੰਗਾ ਹੋਵੇਗਾ ਕਿ ਉਹ ਰਾਤ ਨੂੰ ਛੇਤੀ ਸੌਂ ਜਾਵੇ ਅਤੇ ਸਵੇਰੇ ਛੇਤੀ ਉੱਠਣ ਦੀ ਆਦਤ ਪਾਵੇ। ਹਰ ਇਨਸਾਨ ਨੂੰ ਘੱਟ ਤੋਂ ਘੱਟ ਛੇ ਤੋਂ ਅੱਠ ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ।

ਛੇਤੀ ਉੱਠਣ ਦੇ ਫਾਇਦੇ

* ਸਵੇਰੇ ਛੇਤੀ ਉੱਠ ਕੇ ਵੱਧ ਊਰਜਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਦਿਨ ਭਰ ਊਰਜਾਵਾਨ ਬਣਾਏ ਰੱਖਣ ’ਚ ਸਹਾਇਕ ਹੈ।

* ਸਵੇਰੇ ਉੱਠਣਾ ਤੁਹਾਨੂੰ ਫਿੱਟ ਰੱਖਣ ਅਤੇ ਮਾਨਸਿਕ ਰੂਪ ਨਾਲ ਸ਼ਾਂਤ ਅਤੇ ਇਕਾਗਰ ਰੱਖਣ ’ਚ ਮਦਦਗਾਰ ਹੁੰਦਾ ਹੈ।

* ਸਵੇਰ ਦੀ ਧੁੱਪ ਹੱਡੀਆਂ ਅਤੇ ਜੋੜਾਂ ਨਾਲ ਸਬੰਧਿਤ ਸਮੱਸਿਆ ਨਹੀਂ ਆਉਣ ਦਿੰਦੀ ਹੈ। ਉਥੇ ਹੀ ਸਵੇਰ ਦਾ ਵਾਤਾਵਰਣ ਅਤੇ ਆਕਸੀਜਨ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ।


Sunny Mehra

Content Editor

Related News