ਜੋ ਦਲ ਅਤੇ ਨੇਤਾ ਸੁਣਨ ਨੂੰ ਨਹੀਂ ਹੋਵੇਗਾ ਤਿਆਰ, ਉਸਦਾ ਨੁਕਸਾਨ ਤੈਅ: ਕਪਿਲ ਸਿੱਬਲ
Saturday, Jun 12, 2021 - 04:44 AM (IST)
ਨਵੀਂ ਦਿੱਲੀ - ਇੱਕ-ਇੱਕ ਕਰ ਕੇ ਕਾਂਗਰਸ ਤੋਂ ਵੱਖ ਹੋ ਰਹੇ ਯੂਥ ਨੇਤਾਵਾਂ ਦਾ ਸਿਲਸਿਲਾ ਕਿੱਥੇ ਰੁਕੇਗਾ, ਇਸ ਨੂੰ ਲੈ ਕੇ ਖੁਦ ਲੀਡਰਸ਼ਿਪ ਵੀ ਸ਼ਸ਼ੋਪੰਜ ’ਚ ਹੈ। ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਨੇਤਾ ਵਿਚ ਸੰਵਾਦ ਅਤੇ ਸੁਣਨ ਦੀ ਸਮਰੱਥਾ ਹੋਣੀ ਹੀ ਚਾਹੀਦੀ ਹੈ। ਜੋ ਰਾਜਨੀਤਕ ਦਲ ਅਤੇ ਨੇਤਾ ਸੁਣਨ ਨੂੰ ਤਿਆਰ ਨਹੀਂ ਹੁੰਦਾ, ਉਸਦਾ ਨੁਕਸਾਨ ਹੋਣਾ ਤੈਅ ਹੈ।
ਉਨ੍ਹਾਂ ਨੇ ਜਿਤਿਨ ਪ੍ਰਸਾਦ ਵਰਗੇ ਨੇਤਾਵਾਂ ’ਤੇ ਟਿੱਪਣੀ ਕਰਦੇ ਹੋਏ ਕਿਹਾ, ‘‘ਅੱਜਕੱਲ ‘ਪ੍ਰਸਾਦ’ ਦੀ ਰਾਜਨੀਤੀ ਚੱਲ ਰਹੀ ਹੈ, ਵਿਚਾਰਧਾਰਾ ਦੀ ਜਗ੍ਹਾ ਲੋਭਧਾਰਾ ਨੇ ਲੈ ਲਈ ਹੈ ਅਤੇ ਕਮੋਬੇਸ਼ ਹਰ ਪਾਰਟੀ ਇਸ ਤੋਂ ਪੀੜਤ ਹੈ।
ਵੱਡੇ ਨੇਤਾਵਾਂ ਦੁਆਰਾ ਪਾਰਟੀ ਛੱਡਣ ਦੇ ਸਿਲਸਿਲੇ ’ਤੇ ਉਨ੍ਹਾਂ ਕਿਹਾ ਕਿ ਇਹ ਸੰਕਟ ਕੇਵਲ ਕਾਂਗਰਸ ਦਾ ਨਹੀਂ, ਪੂਰੀ ਰਾਜਨੀਤੀ ਦਾ ਹੈ। ਬੰਗਾਲ ਵਿੱਚ ਕਈ ਵਿਧਾਇਕ ਤ੍ਰਿਣਮੂਲ ਛੱਡ ਕੇ ਚਲੇ ਗਏ ਕਿਉਂਕਿ ਉਨ੍ਹਾਂ ਨੂੰ ਪ੍ਰਸਾਦ ਮਿਲਿਆ, ਜਦੋਂ ਹਾਰ ਗਏ ਤਾਂ ਉਹੀ ਮੁਕੁਲ ਰਾਏ ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਹੁੰਦੇ ਹੋਏ ਹੁਣ ਮਮਤਾ ਬੈਨਰਜੀ ਦੇ ਕੋਲ ਪਰਤ ਗਏ ਹਨ। ਅਜਿਹੇ ਸਾਰੇ ਹਾਰੇ ਹੋਏ ਲੋਕ ਤ੍ਰਿਣਮੂਲ ਕਾਂਗਰਸ ਵਿਚ ਆਉਣਾ ਚਾਹੁੰਦੇ ਹਨ, ਜਦੋਂ ਕਿ ਇਕ ਚੋਣ ਜਿੱਤਣ ਵਾਲੇ ਸ਼ੁਭੇਂਦੂ ਅਧਿਕਾਰੀ ਨੇਤਾ ਵਿਰੋਧੀ ਧਿਰ ਬਣ ਗਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।