ਮਹਾਰਾਸ਼ਟਰ ''ਚ ਕੋਵਿਡ-19 ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ

Saturday, Jun 13, 2020 - 12:33 AM (IST)

ਮਹਾਰਾਸ਼ਟਰ ''ਚ ਕੋਵਿਡ-19 ਪੀੜਤਾਂ ਦੀ ਗਿਣਤੀ ਇਕ ਲੱਖ ਤੋਂ ਪਾਰ

ਮੁੰਬਈ- ਮਹਾਰਾਸ਼ਟਰ 'ਚ ਸ਼ੁੱਕਰਵਾਰ ਨੂੰ ਸਾਹਣੇ ਆਏ ਕੋਰੋਨਾ ਵਾਇਰਸ ਦੇ 3439 ਮਾਮਲਿਆਂ ਦੇ ਨਾਲ ਹੀ ਪ੍ਰਦੇਸ਼ 'ਚ ਪੀੜਤ ਲੋਕਾਂ ਦੀ ਗਿਣਤੀ ਇਕ ਲੱਖ ਦੇ ਅੰਕੜੇ ਨੂੰ ਪਾਰ ਕਰ 1,01,141 ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਬਿਆਨ ਜਾਰੀ ਕਰ ਕਿਹਾ ਕਿ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ 127 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੂਬੇ 'ਚ ਵੱਧ ਕੇ 3717 ਹੋ ਗਈ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ 1718 ਮਰੀਜ਼ਾਂ ਠੀਕ ਹੋਣ 'ਤੇ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਇਸ ਦੇ ਨਾਲ ਹੀ ਸੂਬੇ 'ਚ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 47 ਹਜ਼ਾਰ 796 ਹੋ ਗਈ ਹੈ। ਪ੍ਰਦੇਸ਼ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੁੰਬਈ ਮਹਾਨਗਰ ਖੇਤਰ ਹੈ, ਜਿੱਥੇ 75 ਹਜ਼ਾਰ 658 ਮਾਮਲੇ ਹਨ ਤੇ ਵਾਇਰਸ ਨਾਲ 2563 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕੱਲੇ ਮੁੰਬਈ ਸ਼ਹਿਰ 'ਚ ਪੀੜਤ ਲੋਕਾਂ ਦੀ ਗਿਣਤੀ 55 ਹਜ਼ਾਰ 451 ਹੈ ਤੇ 2044 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਨਾਲ ਸ਼ੁੱਕਰਵਾਰ ਨੂੰ ਮਰਨ ਵਾਲੇ 127 ਲੋਕਾਂ 'ਚੋਂ 50 ਲੋਕਾਂ ਦੀ ਮੌਤ ਪਿਛਲੇ 2 ਦਿਨਾਂ 'ਚ ਹੋਈ ਹੈ ਜਦਕਿ ਬਾਕੀ ਲੋਕਾਂ ਦੀ ਮੌਤ 20 ਮਈ ਤੋਂ 9 ਜੂਨ ਦੇ ਵਿਚ ਹੋਈ ਹੈ। ਬਿਆਨ 'ਚ ਕਿਹਾ ਗਿਆ ਹੈ ਕਿ 127 ਮੌਤਾਂ 'ਚੋਂ 106 ਲੋਕਾਂ ਦੀ ਮੌਤ ਮੁੰਬਈ ਮਹਾਨਗਰ ਖੇਤਰ 'ਚ ਹੋਈ, ਜਿਸ 'ਚ ਮੁੰਬਈ ਸ਼ਹਿਰ ਦੇ 90 ਮਾਮਲੇ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਹੁਣ 6 ਲੱਖ 24 ਹਜ਼ਾਰ 977 ਲੋਕਾਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ। ਇਸ 'ਚ ਕਿਹਾ ਗਿਆ ਹੈ ਕਿ ਪੰਜ ਲੱਖ 79 ਹਜ਼ਾਰ 569 ਲੋਕਾਂ ਨੂੰ ਉਨ੍ਹਾਂ ਦੇ ਘਰਾਂ 'ਚ ਵੱਖ ਰੱਖਿਆ ਗਿਆ ਹੈ, ਜਦਕਿ 28 ਹਜ਼ਾਰ ਲੋਕਾਂ ਨੂੰ ਸੰਸਥਾਗਤ ਇਕੱਲਤਾ, ਵਾਪਸ ਕੇਂਦਰ 'ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਨੇ ਕਿਹਾ ਹੈ ਕਿ ਪ੍ਰਦੇਸ਼ 'ਚ ਮ੍ਰਿਤਕ ਦਰ 3.7 ਫੀਸਦੀ ਹੈ ਜਦਕਿ ਲੋਕਾਂ ਦੇ ਰੋਗ ਤੋਂ ਉੱਭਰਨ ਦੀ ਦਰ 47.3 ਫੀਸਦੀ ਹੈ।


author

Gurdeep Singh

Content Editor

Related News