ਕਸ਼ਮੀਰ ''ਚ ਅੱਤਵਾਦੀਆਂ ਦਾ ਅਗਲਾ ਨਿਸ਼ਾਨਾ ਹੁਣ ਔਰਤਾਂ

Sunday, Feb 18, 2018 - 09:32 PM (IST)

ਸ਼੍ਰੀਨਗਰ (ਮਜੀਦ)- ਸੋਸ਼ਲ ਮੀਡੀਆ 'ਤੇ ਅੱਤਵਾਦੀਆਂ ਨੇ ਇਕ ਵਾਰ ਮੁੜ ਨਾਪਾਕ ਇਰਾਦਿਆਂ ਨੂੰ ਪ੍ਰਗਟ ਕਰ ਕੇ ਨਵੀਂ ਤਰ੍ਹਾਂ ਦੀ ਧਮਕੀ ਜਾਰੀ ਕੀਤੀ ਹੈ। ਇਕ ਪੋਸਟਰ 'ਚ ਹਿਜ਼ਬੁਲ ਮੁਜ਼ਾਹਿਦੀਨ ਦੇ ਡਵੀਜ਼ਨਲ ਕਮਾਂਡਰ ਰਿਆਜ਼ ਨਾਈਕੂ ਨੇ ਕਿਹਾ ਹੈ ਕਿ ਪੁਲਵਾਮਾ ਦਾ ਰਹਿਣ ਵਾਲਾ ਪੀ. ਡੀ. ਪੀ. ਦਾ ਇਕ ਨੌਜਵਾਨ ਨੇਤਾ ਵਹੀਦ ਭਾਰਤੀ ਏਜੰਸੀਆਂ ਨਾਲ ਮਿਲ ਕੇ ਕਸ਼ਮੀਰ ਦੀਆਂ ਕੁੜੀਆਂ ਨੂੰ ਨੌਕਰੀ, ਪੈਸੇ ਤੇ ਹੋਰ ਵਸਤਾਂ ਦਾ ਲਾਲਚ ਦੇ ਕੇ ਫੌਜ ਲਈ ਕੰਮ ਕਰਨ ਲਈ ਤਿਆਰ ਕਰ ਰਿਹਾ ਹੈ। ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ ਨੇ ਇਸ ਮਾਮਲੇ 'ਚ ਪੋਸਟਰ ਜਾਰੀ ਕਰ ਕੇ ਕਸ਼ਮੀਰੀ ਔਰਤਾਂ ਤੇ ਕੁੜੀਆਂ ਨੂੰ ਭਾਰਤੀ ਫੌਜ ਤੇ ਸੂਬਾਈ ਤੇ ਕੇਂਦਰ ਸਰਕਾਰ ਦੀਆਂ ਖੇਡ ਸਰਗਰਮੀਆਂ, ਕਲਿਆਣਕਾਰੀ ਯੋਜਨਾਵਾਂ ਤੇ ਭਾਰਤ ਦੇ ਦੌਰੇ ਤੋਂ ਦੂਰ ਰਹਿਣ ਦਾ ਫਰਮਾਨ ਸੁਣਾਇਆ ਹੈ। ਪੋਸਟਰਾਂ ਰਾਹੀਂ ਸੂਬਾਈ ਖੇਡ ਕੌਂਸਲ ਦੇ ਸਕੱਤਰ ਅਤੇ ਸੱਤਾਧਾਰੀ ਪੀ. ਡੀ. ਪੀ. ਦੇ ਯੂਥ ਨੇਤਾ ਨੂੰ ਵੀ ਧਮਕੀ ਦਿੱਤੀ ਗਈ ਹੈ। ਉਕਤ ਪੋਸਟਰ 'ਚ ਔਰਤਾਂ ਨੂੰ ਅਗਲਾ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।


Related News