ਅਸੁਰੱਖਿਅਤ ਨੌਕਰੀਆਂ ਨਾਲ ਪ੍ਰਸਨੈਲਿਟੀ ’ਤੇ ਪੈ ਰਿਹਾ ਨਾਂਹਪੱਖੀ ਅਸਰ
Saturday, Feb 29, 2020 - 12:57 AM (IST)
ਨਵੀਂ ਦਿੱਲੀ (ਏਜੰਸੀਆਂ)–ਇਕ ਨਵੀਂ ਰਿਸਰਚ ਸਾਹਮਣੇ ਆਈ ਹੈ ਕਿ ਤੁਹਾਡੀ ਮੈਂਟਲ ਹੈਲਥ ਦਾ ਨੌਕਰੀ ਦੀ ਸੁਰੱਖਿਆ ਤੋਂ ਅਸੁਰੱਖਿਆ ਨਾਲ ਸਿੱਧਾ ਸਬੰਧ ਹੁੰਦਾ ਹੈ। ਜੇ ਤੁਹਾਡੀ ਜੌਬ ’ਚ ਅਸਰੁੱਖਿਆ ਹੈ ਤਾਂ ਇਹ ਤੁਹਾਡੀ ਪੂਰੀ ਪ੍ਰਸਨੈਲਿਟੀ ’ਤੇ ਖਰਾਬ ਅਸਰ ਪਾਉਂਦੀ ਹੈ। ਨਵੀਂ ਖੋਜ ਆਰ. ਐੱਮ. ਆਈ. ਟੀ. ਯੂਨੀਵਰਸਿਟੀ ਦੇ ਸਕੂਲ ਆਫ ਮੈਨੇਜਮੈਂਟ ਨੇ ਅਪਲਾਈਡ ਸਾਈਕੋਲਾਜੀ ਜਨਰਲ ’ਚ ਪਬਲਿਸ਼ ਕੀਤੀ ਹੈ।
ਇਹ ਰਿਸਰਚ ਕਹਿੰਦੀ ਹੈ ਕਿ ਜੇ ਤੁਸੀਂ ਜ਼ਬਰਦਸਤ ਜੌਬ ਅਸਰੁੱਖਿਆ ਦੀ ਸਥਿਤੀ ’ਚੋਂ ਲੰਘ ਰਹੇ ਹੋ ਤਾਂ ਤੁਹਾਡੀ ਪ੍ਰਸਨੈਲਿਟੀ ਨਾ ਸਿਰਫ ਬਦਲ ਜਾਵੇਗੀ ਸਗੋਂ ਇਹ ਖਰਾਬ ਸਥਿਤੀ ’ਚ ਪਹੁੰਚ ਜਾਵੇਗੀ। ਖੋਜ ’ਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਚਾਰ ਸਾਲ ਤੋਂ ਜ਼ਿਆਦਾ ਸਮੇਂ ਤੱਕ ਜੌਬ ਅਸਰੁੱਖਿਆ ਦੇ ਹਾਲਾਤ ’ਚ ਰਹਿੰਦੇ ਹਨ, ਉਹ ਭਾਵਨਾਤਮਕ ਤੌਰ ’ਤੇ ਕਾਫੀ ਅਸਥਿਰ, ਬਹੁਤ ਘੱਟ ਕਿਸੇ ਦੀ ਗੱਲ ਨਾਲ ਸਹਿਮਤ ਹੋਣ ਵਾਲੇ ਅਤੇ ਘੱਟ ਵਿਵੇਕਸ਼ੀਲ ਹੋ ਜਾਂਦੇ ਹਨ। ਇਸ ਰਿਸਰਚ ਨਾਲ ਜੁੜੇ ਡਾ. ਲੇਨਾ ਵਾਂਗ ਕਹਿੰਦੇ ਹਨ ਕਿ ਰਿਸਰਚ ਆਮ ਤੌਰ ’ਤੇ ਉਨ੍ਹਾਂ ਲੋਕਾਂ ’ਤੇ ਕੀਤੀ ਗਈ ਹੈ, ਜੋ ਜੌਬ ਅਸੁਰੱਖਿਆ ਕਾਰਣ ਨਾਂਹਪੱਖੀ ਧਾਰਨਾਂ ਵਾਲੇ ਹੁੰਦੇ ਜਾ ਰਹੇ ਹਨ।