ਨਾਜਾਇਜ਼ ਸੰਬੰਧਾਂ ਦੇ ਚੱਲਦੇ ਹੋਇਆ ਮਾਸੂਮ ਦਾ ਕਤਲ, ਲਾਸ਼ ਨਾਲੇ ''ਚ ਸੁੱਟੀ

Sunday, Apr 15, 2018 - 10:35 AM (IST)

ਨਾਜਾਇਜ਼ ਸੰਬੰਧਾਂ ਦੇ ਚੱਲਦੇ ਹੋਇਆ ਮਾਸੂਮ ਦਾ ਕਤਲ, ਲਾਸ਼ ਨਾਲੇ ''ਚ ਸੁੱਟੀ

ਜੌਨਪੁਰ— ਉਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ 'ਚ ਨਾਜਾਇਜ਼ ਸੰਬੰਧਾਂ ਦੇ ਚੱਲਦੇ ਇਕ ਮਾਸੂਮ ਦਾ ਕਤਲ ਕਰਨ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਮੁੰਗਰਾਬਾਦਸ਼ਾਹਪੁਰ ਥਾਣਾ ਖੇਤਰ ਦੇ ਇਕ ਪਿੰਡ 'ਚ 8 ਅਪ੍ਰੈਲ ਨੂੰ ਵਿਆਹ ਪ੍ਰੋਗਰਾਮ ਤੋਂ ਇਕ ਮਾਸੂਮ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਹੱਤਿਆਰਾਂ ਨੂੰ ਸ਼ੁੱਕਰਵਾਰ ਨੂੰ ਪੁਲਸ ਅਤੇ ਕ੍ਰਾਇਮ ਬ੍ਰਾਂਚ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ।
ਪੁੱਛਗਿਛ 'ਚ ਕਤਲ ਦੇ ਪਿੱਛੇ ਮ੍ਰਿਤਕ ਦੇ ਪਿਤਾ ਦੀ ਇਸ਼ਕਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਤਲ ਸਮੇਂ ਵਰਤੋਂ ਕੀਤੇ ਚਾਕੂ ਨੂੰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਫਰਾਜ ਦਾ ਪਿੰਡ ਦੇ ਹੀ ਫਕਰੇ ਆਲਮ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਸਨ। ਫਕਰੇ ਆਲਮ ਨੇ ਉਸ ਨੂੰ ਕਈ ਵਾਰ ਮਨਾਂ ਵੀ ਕੀਤਾ। ਇਸ ਦੇ ਬਾਅਦ ਵੀ ਸਫਰਾਜ ਉਸ ਦੀ ਪਤਨੀ ਨਾਲ ਸੰਬੰਧ ਰੱਖੇ ਹੋਇਆ ਸੀ। ਇਸ ਦੇ ਚੱਲਦੇ ਫਕਰੇ ਨੇ ਆਪਣੇ ਭਰਾ ਸੇਬੂ ਨਾਲ ਮਿਲ ਕੇ ਸਰਫਰਾਜ ਦੇ ਮਾਸੂਮ ਪੁੱਤਰ ਸੁਹੇਲ ਨੂੰ ਇਕ ਵਿਆਹ ਪ੍ਰੋਗਰਾਮ ਤੋਂ ਅਗਵਾ ਕਰਕੇ ਉਸ ਦੇ ਕਤਲ ਕਰ ਦਿੱਤਾ ਅਤੇ ਲਾਸ਼ ਨਾਲੇ 'ਚ ਸੁੱਟ ਦਿੱੱਤੀ। ਪੁਲਸ ਨੇ ਦੋਹਾਂ ਹੱਤਿਆਰਾਂ ਨੂੰ ਨਿਭਾਪੁਰ ਪਿੰਡ ਨੇੜੇ ਉਸ ਨੂੰ ਫੜਿਆ ਜਦੋਂ ਉਹ ਇਲਾਹਾਬਾਦ ਭੱਜਦ ਦੀ ਫਿਰਾਰ 'ਚ ਸੀ। ਪੁਲਸ ਨੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਕਤਲ ਸਮੇਂ ਵਰਤੋਂ ਕੀਤਾ ਚਾਕੂ ਬਰਾਮਦ ਕਰ ਲਿਆ ਹੈ।


Related News