ਲਵ ਮੈਰਿਜ ਕਰਕੇ ਜਿਸ ਪਿਆਰ ਨੂੰ ਪਤਨੀ ਬਣਾ ਕੇ ਘਰ ਲਿਆਇਆ, ਉਸੇ ਦਾ ਕੀਤਾ ਕਤਲ
Thursday, Nov 23, 2017 - 11:41 AM (IST)
ਕਰਨਾਲ — ਹਰ ਰਿਸ਼ਤਾ ਵਿਸ਼ਵਾਸ 'ਤੇ ਟਿੱਕਿਆ ਹੁੰਦਾ ਹੈ। ਜਿਸ ਸਮੇਂ ਵਿਸ਼ਵਾਸ ਦੀ ਜਗ੍ਹਾਂ ਸ਼ੱਕ ਲੈ ਲੈਂਦਾ ਹੈ ਤਾਂ ਨਤੀਜਾ ਬਹੁਤ ਬੁਰਾ ਹੁੰਦਾ ਹੈ। ਇਸ ਤਰ੍ਹਾਂ ਦਾ ਹੀ ਅੰਜਾਮ ਕਰਨਾਲ 'ਚ ਹੋਇਆ, ਜਿਥੇ ਘਰਵਾਲੀ 'ਤੇ ਸ਼ੱਕ ਦੇ ਕਾਰਨ ਪਤੀ ਨੇ ਉਸਦੇ ਪੇਟ 'ਚ ਚਾਕੂ ਮਾਰ ਕੇ ਕਤਲ ਕਰ ਦਿੱਤਾ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਪੁਲਸ ਨੇ ਦੋਸ਼ੀ ਪਤੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਦੋਵਾਂ ਦੀ ਤਿੰਨ ਸਾਲ ਪਹਿਲਾਂ ਲਵ ਮੈਰਿਜ ਹੋਈ ਸੀ, ਜਿਸ ਤੋਂ ਇੰਨਾ ਦੀ ਡੇਢ ਸਾਲ ਦੀ ਬੱਚੀ ਵੀ ਹੈ। ਪਤੀ ਨੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਪਤੀ ਫਰਾਰ ਹੈ।
