ਪ੍ਰੇਮਿਕਾ ਦੇ ਘਰਦਿਆਂ ਨੇ ਮੌਤ ਦੇ ਘਾਟ ਉਤਾਰਿਆਂ ਨਾਬਾਲਗ, ਚਚੇਰੇ ਭਰਾ ਨਾਲ ਮਿਲਣ ਗਿਆ ਸੀ ਘਰ

Monday, Jun 02, 2025 - 04:20 PM (IST)

ਪ੍ਰੇਮਿਕਾ ਦੇ ਘਰਦਿਆਂ ਨੇ ਮੌਤ ਦੇ ਘਾਟ ਉਤਾਰਿਆਂ ਨਾਬਾਲਗ, ਚਚੇਰੇ ਭਰਾ ਨਾਲ ਮਿਲਣ ਗਿਆ ਸੀ ਘਰ

ਨੈਸ਼ਨਲ ਡੈਸਕ : ਬਿਹਾਰ ਦੇ ਨਾਲੰਦਾ ਤੋਂ ਇੱਕ ਸਨਸਨੀਖੇਜ਼ ਘਟਨਾ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਥੇ ਦੋ ਨਾਬਲਗਾਂ 'ਤੇ ਬੇਰਹਿਮੀ ਨਾਲ ਚਾਕੂ ਹਮਲਾ ਕੀਤਾ ਗਿਆ। ਜਿਸ ਵਿੱਚ ਇੱਕ ਨਾਬਲਗ ਦੀ ਮੌਤ ਹੋ ਗਈ, ਜਦੋਂ ਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਸਥਾਵਨ ਥਾਣਾ ਖੇਤਰ ਦੇ ਲਖਾਨੁਬਿਘਾ ਪਿੰਡ ਦੀ ਹੈ। ਮ੍ਰਿਤਕ ਦੀ ਪਛਾਣ 14 ਸਾਲਾ ਪ੍ਰੀਤਮ ਕੁਮਾਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਜ਼ਖਮੀ ਨਾਬਲਗ ਦੀ ਪਛਾਣ 15 ਸਾਲਾ ਚੰਦਨ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਚਚੇਰੇ ਭਰਾ ਨਾਲ ਆਪਣੀ ਪ੍ਰੇਮਿਕਾ ਦੇ ਪਿੰਡ ਗਿਆ ਸੀ। ਇਸ ਦੌਰਾਨ ਕੁੜੀ ਦੇ ਪਰਿਵਾਰ ਨੇ ਦੋਵਾਂ ਨੂੰ ਉੱਥੇ ਫੜ ਲਿਆ। ਚਾਕੂਆਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ।
ਦੋਵਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਯਾਨੀ ਅੱਜ ਸਵੇਰੇ ਪ੍ਰੀਤਮ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦੋਂ ਕਿ ਚੰਦਨ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜ਼ਖਮੀ ਚੰਦਨ ਕੁਮਾਰ ਦੇ ਬਿਆਨ 'ਤੇ ਪੁਲਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਦੋ ਮੁਲਜ਼ਮ ਅਜੇ ਵੀ ਫਰਾਰ ਹਨ, ਜੋ ਕਿ ਨਾਬਾਲਗ ਦੱਸੇ ਜਾ ਰਹੇ ਹਨ। ਫਿਲਹਾਲ ਪੁਲਸ ਫਰਾਰ ਦੋਸ਼ੀ ਦੀ ਭਾਲ ਵਿੱਚ ਲੱਗੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News