ਲਾੜੇ ਨੂੰ ਲੈ ਕੇ ਦੌੜੀ ਘੋੜੀ, ਬਾਈਕ ਲੈ ਕੇ ਲੱਭਣ ਲਈ ਦੌੜੇ ਬਰਾਤੀ (ਵੀਡੀਓ)

Friday, Jul 23, 2021 - 05:41 PM (IST)

ਲਾੜੇ ਨੂੰ ਲੈ ਕੇ ਦੌੜੀ ਘੋੜੀ, ਬਾਈਕ ਲੈ ਕੇ ਲੱਭਣ ਲਈ ਦੌੜੇ ਬਰਾਤੀ (ਵੀਡੀਓ)

ਅਜਮੇਰ- ਰਾਜਸਥਾਨ ਦੇ ਅਜਮੇਰ 'ਚ ਵਿਆਹ ਦੌਰਾਨ ਘੋੜੀ ਲਾੜੇ ਨੂੰ ਲੈ ਕੇ ਦੌੜ ਗਈ। ਇਸ ਤੋਂ ਬਾਅਦ ਬਾਰਾਤੀ ਬਾਈਕ 'ਤੇ ਬੈਠ ਕੇ ਲਾੜੇ ਨੂੰ ਲੱਭਣ ਨਿਕਲੇ। 4 ਕਿਲੋਮੀਟਰ ਬਾਅਦ ਜਾ ਕੇ ਉਨ੍ਹਾਂ ਨੂੰ ਲਾੜਾ ਅਤੇ ਘੋੜੀ ਮਿਲੇ। ਇਸ ਘਟਨਾ 'ਚ ਲਾੜੇ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਸ ਦੀ ਹਾਲਤ ਜ਼ਰੂਰ ਖ਼ਰਾਬ ਹੋ ਗਈ। ਦਰਅਸਲ ਘੋੜੀ ਪਟਾਕੇ ਦੀ ਆਵਾਜ਼ ਸੁਣ ਕੇ ਡਰ ਗਈ ਸੀ। ਇਸ ਵਿਆਹ 'ਚ ਆਮ ਰੀਤੀ ਰਿਵਾਜ਼ ਅਨੁਸਾਰ ਲਾੜੇ ਨੂੰ ਘੋੜੀ 'ਤੇ ਬਿਠਾ ਕੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਸਨ। 

 

ਇਸ ਦੌਰਾਨ ਇਕ ਬੱਚੇ ਨੇ ਪਟਾਕਾ ਚਲਾ ਦਿੱਤਾ, ਜਿਸ ਦੀ ਆਵਾਜ਼ ਸੁਣ ਕੇ ਘੋੜੀ ਡਰ ਗਈ। ਇਸ ਤੋਂ ਬਾਅਦ ਘੋੜੀ ਨੇ ਦੌੜ ਲਗਾ ਦਿੱਤੀ ਅਤੇ ਲਾੜਾ ਉਸ ਦੀ ਪਿੱਠ 'ਤੇ ਬੈਠਾ ਰਹਿ ਗਿਆ। ਇਸ ਤੋਂ ਬਾਅਦ 4 ਕਿਲੋਮੀਟਰ ਤੱਕ ਲਾੜਾ ਘੋੜੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਨਾ ਤਾਂ ਘੋੜੀ ਰੁਕੀ ਅਤੇ ਨਾ ਹੀ ਲਾੜੇ ਨੂੰ ਉਸ ਦੀ ਪਿੱਠ ਤੋਂ ਉਤਰਨ ਦਾ ਮੌਕਾ ਮਿਲਿਆ। 4 ਕਿਲੋਮੀਟਰ ਦੌੜ ਤੋਂ ਬਾਅਦ ਜਦੋਂ ਘੋੜੀ ਥੋੜ੍ਹਾ ਥੱਕ ਗਈ, ਉਦੋਂ ਜਾ ਕੇ ਲਾੜਾ ਉਸ ਦੀ ਪਿੱਠ ਤੋਂ ਹੇਠਾਂ ਉਤਰਿਆ ਅਤੇ ਬਾਕੀ ਲੋਕ ਉਸ ਨੂੰ ਗੱਡੀ 'ਚ ਬਿਠਾ ਕੇ ਵਾਪਸ ਲਿਆਏ। ਇਸ ਘਟਨਾ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਅਤੇ ਰਿਐਕਸ਼ਨ ਵੀ ਦੇ ਰਹੇ ਹਨ। ਕੁਝ ਲੋਕਾਂ ਨੇ ਲਾੜੇ ਦੀ ਹਾਲਤ ਨੂੰ ਲੈ ਕੇ ਚਿੰਤਾ ਵੀ ਜਤਾਈ ਹੈ।

ਇਹ ਵੀ ਪੜ੍ਹੋ : 3 ਸਾਲ ਦੀ ਉਮਰ 'ਚ ਯੋਗ ਦੇ 35 ਵੱਖ-ਵੱਖ ਆਸਨ ਕਰ ਕੇ ਇਸ ਬੱਚੀ ਨੇ ਬਣਾਇਆ 'ਵਰਲਡ ਰਿਕਾਰਡ' (ਵੀਡੀਓ)


author

DIsha

Content Editor

Related News