ਇਸ ਮਾਨਸੂਨ ''ਚ ਅੱਠ ਸਾਲ ''ਚ ਸਭ ਤੋਂ ਘੱਟ ਬਾਰਿਸ਼ ਦਾ ਖਦਸ਼ਾ

Tuesday, Aug 29, 2023 - 10:04 AM (IST)

ਨਵੀਂ ਦਿੱਲੀ- ਇਸ ਸਾਲ ਦਾ ਮਾਨਸੂਨ ਅੱਠ ਸਾਲਾਂ ਵਿੱਚ ਸਭ ਤੋਂ ਕਮਜ਼ੋਰ ਸਾਬਤ ਹੋ ਸਕਦਾ ਹੈ। ਐਲ ਨੀਨੋ ਮੌਸਮ ਦੇ ਪੈਟਰਨ ਦੇ ਕਾਰਨ ਸਤੰਬਰ ਵਿੱਚ ਵੀ ਬਹੁਤ ਜ਼ਿਆਦਾ ਬਾਰਸ਼ ਨਹੀਂ ਹੋਵੇਗੀ। ਇਸ ਦੇ ਨਾਲ ਹੀ ਅਗਸਤ ਪਹਿਲਾਂ ਹੀ ਖੁਸ਼ਕ ਮਹੀਨਾ ਸਾਬਤ ਹੋਣ ਦੀ ਰਾਹ 'ਤੇ ਹੈ। ਇਹ ਖਦਸ਼ਾ ਮੌਸਮ ਵਿਭਾਗ ਦੇ ਸੂਤਰਾਂ ਨੇ ਪ੍ਰਗਟ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਇਸ ਜੇਲ੍ਹ 'ਚ ਕੀਤਾ ਸ਼ਿਫਟ, ਵੱਡੇ ਖ਼ੁਲਾਸਿਆਂ ਮਗਰੋਂ ਚੁੱਕਿਆ ਗਿਆ ਕਦਮ
ਸੂਤਰਾਂ ਮੁਤਾਬਕ ਐਲ ਨੀਨੋ ਕਾਰਨ ਅਗਸਤ 'ਚ ਮੀਂਹ ਘੱਟ ਗਿਆ ਹੈ। ਸਤੰਬਰ ਵਿੱਚ ਵੀ ਇਸ ਦਾ ਮਾੜਾ ਅਸਰ ਪੈ ਸਕਦਾ ਹੈ। ਇਸ ਕਾਰਨ ਜੂਨ ਤੋਂ ਸਤੰਬਰ ਦੇ ਮਾਨਸੂਨ ਸੀਜ਼ਨ 'ਚ ਬਾਰਿਸ਼ ਅੱਠ ਫ਼ੀਸਦੀ ਤੱਕ ਘੱਟ ਹੋ ਸਕਦੀ ਹੈ। ਇਹ ਕਮੀ 2015 ਤੋਂ ਬਾਅਦ ਸਭ ਤੋਂ ਵੱਧ ਹੋਵੇਗੀ। ਮੌਸਮ ਵਿਭਾਗ 31 ਅਗਸਤ ਨੂੰ ਸਤੰਬਰ ਦੀ ਭਵਿੱਖਬਾਣੀ ਜਾਰੀ ਕਰ ਸਕਦਾ ਹੈ।

ਅਸਮਾਨ ਰਹੀ ਮਾਨਸੂਨ ਬਾਰਿਸ਼
ਦੂਜੇ ਪਾਸੇ ਇਸ ਸਾਲ ਮਾਨਸੂਨ ਦੀ ਬਾਰਿਸ਼ ਵੀ ਬੇਮੌਸਮੀ ਰਹੀ ਹੈ। ਇਹ ਜੂਨ ਵਿੱਚ ਆਮ ਔਸਤ ਨਾਲੋਂ ਨੌਂ ਫ਼ੀਸਦੀ ਘੱਟ ਅਤੇ ਜੁਲਾਈ ਵਿੱਚ 13 ਫ਼ੀਸਦੀ ਵੱਧ ਸੀ। ਮਾਨਸੂਨ 17 ਸਤੰਬਰ ਤੋਂ ਹਟਣਾ ਸ਼ੁਰੂ ਹੋ ਜਾਵੇਗਾ। ਮਾਨਸੂਨ ਦੇ ਦੇਰੀ ਨਾਲ ਵਾਪਸ ਜਾਣ ਕਾਰਨ ਸਤੰਬਰ ਵਿੱਚ ਭਾਵੇਂ ਪਿਛਲੇ ਚਾਰ ਸਾਲਾਂ ਤੋਂ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ ਪਰ ਇਹ ਖਦਸ਼ਾ ਹੈ ਕਿ ਇਸ ਮਹੀਨੇ ਪੂਰਬੀ ਅਤੇ ਉੱਤਰੀ ਰਾਜਾਂ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਸਕਦਾ ਹੈ। ਵਰਨਣਯੋਗ ਹੈ ਕਿ ਮਾਨਸੂਨ ਦੌਰਾਨ ਸਾਲਾਨਾ ਔਸਤ ਦਾ 70 ਫ਼ੀਸਦੀ ਵਰਖਾ ਹੁੰਦੀ ਹੈ। ਇਸ ਵਿੱਚ ਕਮੀ ਆਉਣ ਨਾਲ ਖੰਡ, ਦਾਲਾਂ, ਚੌਲ, ਸਬਜ਼ੀਆਂ ਆਦਿ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Aarti dhillon

Content Editor

Related News