16 ਅਪ੍ਰੈਲ ਤੋਂ ਖੁੱਲ੍ਹਣਗੇ ਕਿਸਮਤ ਦੇ ਤਾਲੇ! ''ਮਹਾਲਕਸ਼ਮੀ ਰਾਜਯੋਗ'' ਨਾਲ 4 ਰਾਸ਼ੀਆਂ ''ਤੇ ਹੋਵੇਗੀ ਧਨ ਦੀ ਵਰਖਾ

Wednesday, Apr 15, 2026 - 09:19 AM (IST)

16 ਅਪ੍ਰੈਲ ਤੋਂ ਖੁੱਲ੍ਹਣਗੇ ਕਿਸਮਤ ਦੇ ਤਾਲੇ! ''ਮਹਾਲਕਸ਼ਮੀ ਰਾਜਯੋਗ'' ਨਾਲ 4 ਰਾਸ਼ੀਆਂ ''ਤੇ ਹੋਵੇਗੀ ਧਨ ਦੀ ਵਰਖਾ

ਨਵੀਂ ਦਿੱਲੀ - ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਸਾਲ 2026 'ਚ 16 ਅਪ੍ਰੈਲ ਦਾ ਦਿਨ ਬਹੁਤ ਹੀ ਸ਼ੁਭ ਅਤੇ ਸੁਨਹਿਰੀ ਹੋਣ ਵਾਲਾ ਹੈ। ਇਸ ਦਿਨ ਮੀਨ ਰਾਸ਼ੀ 'ਚ ਮੰਗਲ ਅਤੇ ਚੰਦਰਮਾ ਦੀ ਯੁਤੀ (ਮਿਲਾਪ) ਹੋਣ ਜਾ ਰਹੀ ਹੈ, ਜਿਸ ਨਾਲ ਬੇਹੱਦ ਸ਼ੁਭ 'ਮਹਾਲਕਸ਼ਮੀ ਰਾਜਯੋਗ' ਦਾ ਨਿਰਮਾਣ ਹੋਵੇਗਾ। ਜੋਤਿਸ਼ ਵਿਦਵਾਨਾਂ ਅਨੁਸਾਰ ਇਹ ਸ਼ੁਭ ਸੰਯੋਗ 16 ਅਪ੍ਰੈਲ ਤੋਂ ਸ਼ੁਰੂ ਹੋ ਕੇ 17 ਅਪ੍ਰੈਲ ਤੱਕ ਪ੍ਰਭਾਵੀ ਰਹੇਗਾ। ਇਸ ਰਾਜਯੋਗ ਦੇ ਪ੍ਰਭਾਵ ਨਾਲ ਮੁੱਖ ਤੌਰ 'ਤੇ 4 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ, ਜਿਨ੍ਹਾਂ ਨੂੰ ਆਰਥਿਕ ਲਾਭ ਅਤੇ ਕਰੀਅਰ 'ਚ ਵੱਡੀ ਸਫਲਤਾ ਮਿਲ ਸਕਦੀ ਹੈ:

ਮਿਥੁਨ ਰਾਸ਼ੀ

- ਇਸ ਰਾਸ਼ੀ ਦੇ ਜਾਤਕਾਂ ਲਈ ਕਰੀਅਰ 'ਚ ਤਰੱਕੀ ਦੇ ਪ੍ਰਬਲ ਸੰਕੇਤ ਹਨ। ਨਵੀਂ ਨੌਕਰੀ ਮਿਲਣ ਦੀ ਸੰਭਾਵਨਾ ਦੇ ਨਾਲ-ਨਾਲ ਕਾਰੋਬਾਰੀਆਂ ਨੂੰ ਨਵੇਂ ਪ੍ਰੋਜੈਕਟ ਮਿਲਣਗੇ। ਕਈ ਸਰੋਤਾਂ ਤੋਂ ਧਨ ਲਾਭ ਹੋਣ ਨਾਲ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।

ਕੰਨਿਆ ਰਾਸ਼ੀ

- ਕੰਨਿਆ ਰਾਸ਼ੀ ਵਾਲਿਆਂ ਲਈ ਸਫਲਤਾ ਦੇ ਦੁਆਰ ਖੁੱਲ੍ਹਣਗੇ। ਪੁਰਾਣੇ ਕੀਤੇ ਨਿਵੇਸ਼ ਤੋਂ ਚੰਗਾ ਮੁਨਾਫਾ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਜਿਹੜੇ ਲੋਕ ਵਿਦੇਸ਼ 'ਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ, ਉਨ੍ਹਾਂ ਦੀ ਇਹ ਇੱਛਾ ਪੂਰੀ ਹੋ ਸਕਦੀ ਹੈ।

ਧਨੁ ਰਾਸ਼ੀ

- ਇਸ ਰਾਸ਼ੀ ਦੇ ਲੋਕਾਂ ਨੂੰ ਭੌਤਿਕ ਸੁੱਖ-ਸਹੂਲਤਾਂ 'ਚ ਵਾਧਾ ਮਿਲੇਗਾ। ਜ਼ਮੀਨ, ਨਵਾਂ ਘਰ ਜਾਂ ਵਾਹਨ ਖਰੀਦਣ ਦੇ ਯੋਗ ਬਣ ਰਹੇ ਹਨ। ਨੌਕਰੀਪੇਸ਼ਾ ਲੋਕਾਂ ਨੂੰ ਦਫ਼ਤਰ 'ਚ ਪ੍ਰਸ਼ੰਸਾ ਮਿਲੇਗੀ ਅਤੇ ਤਰੱਕੀ ਹੋਣ ਦੀ ਵੀ ਪੂਰੀ ਸੰਭਾਵਨਾ ਹੈ। ਲੰਬੇ ਸਮੇਂ ਤੋਂ ਚੱਲੇ ਆ ਰਹੇ ਕਰਜ਼ੇ ਤੋਂ ਵੀ ਮੁਕਤੀ ਮਿਲੇਗੀ।

ਮੀਨ ਰਾਸ਼ੀ

- ਕਿਉਂਕਿ ਇਹ ਯੋਗ ਮੀਨ ਰਾਸ਼ੀ 'ਚ ਹੀ ਬਣ ਰਿਹਾ ਹੈ, ਇਸ ਲਈ ਇਨ੍ਹਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਆਮਦਨ 'ਚ ਜ਼ਬਰਦਸਤ ਵਾਧਾ ਹੋਵੇਗਾ ਅਤੇ ਰੁਕੇ ਹੋਏ ਵਪਾਰਕ ਸੌਦੇ ਫਾਈਨਲ ਹੋ ਸਕਦੇ ਹਨ। ਮਿਹਨਤ ਦਾ ਪੂਰਾ ਫਲ ਮਿਲੇਗਾ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ।

ਜੋਤਿਸ਼ ਅਨੁਸਾਰ 'ਮਹਾਲਕਸ਼ਮੀ ਰਾਜਯੋਗ' ਨੂੰ ਧਨ, ਖੁਸ਼ਹਾਲੀ ਅਤੇ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਇਨ੍ਹਾਂ ਰਾਸ਼ੀਆਂ ਦੇ ਜੀਵਨ 'ਚ ਵੱਡੇ ਸਕਾਰਾਤਮਕ ਬਦਲਾਅ ਲਿਆ ਸਕਦਾ ਹੈ,।


author

Sunaina

Content Editor

Related News