Kerala landslide: ਜਲਦ ਜਾਰੀ ਹੋਵੇਗੀ ਲਾਪਤਾ ਲੋਕਾਂ ਦੀ ਸੂਚੀ, ਸਕੂਲਾਂ 'ਚ ਸ਼ੁਰੂ ਹੋਣਗੀਆਂ ਕਲਾਸਾਂ
Tuesday, Aug 06, 2024 - 02:37 PM (IST)
ਵਾਇਨਾਡ - ਕੇਰਲ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਵਾਇਨਾਡ ਜ਼ਿਲ੍ਹੇ 'ਚ 30 ਜੁਲਾਈ ਨੂੰ ਹੋਏ ਭਾਰੀ ਜ਼ਮੀਨ ਖਿਸਕਣ ਤੋਂ ਬਾਅਦ ਲਾਪਤਾ ਲੋਕਾਂ ਦੀ ਸੂਚੀ ਜਲਦ ਜਾਰੀ ਕੀਤੀ ਜਾਵੇਗੀ। ਕੇਰਲ ਦੇ ਜਨਰਲ ਸਿੱਖਿਆ ਅਤੇ ਕਿਰਤ ਮੰਤਰੀ ਵੀ ਸਿਵਨਕੁਟੀ ਨੇ ਕਿਹਾ ਕਿ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵਾਇਨਾਡ ਦੇ ਸਕੂਲਾਂ ਵਿੱਚ ਕਲਾਸਾਂ ਜਲਦੀ ਮੁੜ ਸ਼ੁਰੂ ਹੋ ਜਾਣਗੀਆਂ ਅਤੇ ਤਬਾਹੀ ਤੋਂ ਪ੍ਰਭਾਵਿਤ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਨ੍ਹਾਂ ਸਕੂਲਾਂ ਦਾ ਫਿਲਹਾਲ ਰਾਹਤ ਕੈਂਪਾਂ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਮਾਲ ਮੰਤਰੀ ਕੇ ਰਾਜਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਲਾਪਤਾ ਲੋਕਾਂ ਦੀ ਸਹੀ ਸੂਚੀ ਤਿਆਰ ਕਰ ਰਹੀ ਹੈ। ਸਰਕਾਰ ਦਾ ਟੀਚਾ ਸਾਰੇ ਪੀੜਤਾਂ ਦਾ ਵਿਆਪਕ ਪੁਨਰਵਾਸ ਪ੍ਰਦਾਨ ਕਰਨਾ ਹੈ। ਰਾਜਨ ਨੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਚੂਰਲਮਾਲਾ ਅਤੇ ਮੁੰਡਕਾਈ ਦਾ ਦੌਰਾ ਕਰਨ ਤੋਂ ਬਾਅਦ ਕਿਹਾ, "ਵਾਇਨਾਡ ਵਿੱਚ ਮੁੜ ਵਸੇਬੇ ਦੀ ਪਹਿਲਕਦਮੀ ਪੂਰੀ ਦੁਨੀਆ ਲਈ ਇੱਕ ਨਮੂਨਾ ਬਣ ਜਾਵੇਗੀ।" ਉਨ੍ਹਾਂ ਇਹ ਵੀ ਕਿਹਾ ਕਿ ਤਬਾਹੀ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਜਲਦੀ ਕਦਮ ਚੁੱਕੇ ਜਾਣਗੇ। ਸਿਵਨਕੁਟੀ ਨੇ ਕਿਹਾ ਕਿ ਕਈ ਸਕੂਲਾਂ ਵਿੱਚ ਰਾਹਤ ਕੈਂਪ ਲਗਾਏ ਗਏ ਹਨ ਅਤੇ ਅਧਿਆਪਕਾਂ ਅਤੇ ਹੋਰ ਹਿੱਸੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ, ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਲਾਸਾਂ 10-20 ਦਿਨਾਂ ਵਿੱਚ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕਰਵਾਇਆ ਖਾਲੀ
ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਕਿ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਦੇ ਬੱਚਿਆਂ ਦੀ ਪੜ੍ਹਾਈ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਹੋਵੇ। ਵਿਜਯਨ ਨੇ ਵਾਇਨਾਡ ਵਿੱਚ ਜ਼ਮੀਨ ਖਿਸਕਣ ਨਾਲ ਤਬਾਹ ਹੋਏ ਪਿੰਡਾਂ ਵਿੱਚ ਬਚਾਅ ਕਾਰਜਾਂ ਵਿੱਚ ਕੇਰਲ ਦੇ ਸਮਾਜ ਦੁਆਰਾ ਦਿਖਾਈ ਗਈ ਏਕਤਾ ਦੀ ਮੰਗਲਵਾਰ ਨੂੰ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਾਇਨਾਡ ਜ਼ਮੀਨ ਖਿਸਕਣ ਦੀ ਤਬਾਹੀ ਨੂੰ ਰਾਜ ਦੇ ਇਤਿਹਾਸ ਦੀ ਸਭ ਤੋਂ ਵੱਡੀ ਤਬਾਹੀ ਦੱਸਿਆ। ਤਿਰੂਵਨੰਤਪੁਰਮ ਦੇ ਪੁਲਸ ਗਰਾਉਂਡ ਵਿੱਚ ਪੁਲਸ ਵਿਚ ਨਵੇਂ ਭਰਤੀ ਹੋਏ ਜਵਾਨਾਂ ਨੂੰ ਸੰਬੋਧਿਤ ਕਰਦੇ ਵਿਜਯਨ ਨੇ ਕਿਹਾ, "ਸਾਡੇ ਰਾਜ ਦੀ ਸ਼ਾਨਦਾਰ ਸੰਸਕ੍ਰਿਤੀ ਨੂੰ ਦਰਸਾਉਂਦੇ ਹੋਏ, ਸਾਰੇ ਮਤਭੇਦਾਂ ਤੋਂ ਪਰੇ ਇਕ ਬਚਾਅ ਮੁਹਿੰਮ ਉੱਥੇ ਚਲਾਇਆ ਜਾ ਰਿਹਾ ਹੈ।''
ਇਹ ਵੀ ਪੜ੍ਹੋ - ਮੁਰਗੀ ਪਹਿਲਾਂ ਆਈ ਜਾਂ ਅੰਡਾ ਪੁੱਛਣ 'ਤੇ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਚਾਕੂਆਂ ਨਾਲ ਵਿੰਨ੍ਹ ਸੁੱਟਿਆ ਸਰੀਰ
ਮੁੱਖ ਮੰਤਰੀ ਨੇ ਬਚਾਅ ਅਭਿਆਨ ਵਿੱਚ ਪੁਲਸ ਬਲ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦੇ ਕਿਹਾ, "ਪੁਲਸ ਬਲ ਇਸ ਅਪ੍ਰੇਸ਼ਨ ਵਿੱਚ ਇਕ ਅਹਿਮ ਭੂਮਿਕਾ ਨਿਭਾਅ ਰਿਹਾ ਹੈ।" ਉਹਨਾਂ ਨੇ ਕਿਹਾ ਕਿ ਇਸ ਦੁਖਾਂਤ ਨੇ ਪੂਰੀ ਦੁਨੀਆ ਵਿਚ ਬਹੁਤ ਦੁੱਖ ਪ੍ਰਗਟ ਕੀਤਾ ਹੈ। ਸਿਵਾਨਕੁਟੀ ਨੇ ਕਿਹਾ ਕਿ ਲੇਬਰ ਬੋਰਡ ਨੇ ਜ਼ਮੀਨ ਖਿਸਕਣ ਵਿਚ ਜ਼ਖ਼ਮੀ ਅਤੇ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜ਼ਮੀਨ ਖਿਸਕਣ ਵਿਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪਹਿਲੀ ਕਿਸ਼ਤ ਵਜੋਂ 1-1 ਲੱਖ ਰੁਪਏ ਦਿੱਤੇ ਜਾਣਗੇ। ਪਿਛਲੇ ਹਫ਼ਤੇ ਵੱਡੇ ਪੱਧਰ 'ਤੇ ਸੂਬੇ ਵਿਚ ਭਾਰੀ ਜ਼ਮੀਨ ਖਿਸਕਣ ਦੀਆਂ ਵਾਪਰਿਆਂ ਘਟਨਾਵਾਂ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 226 ਹੋ ਗਈ ਸੀ। ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਵਿਚ ਖੋਜ ਅਤੇ ਬਚਾਅ ਕਾਰਨ ਜਾਰੀ ਹਨ।
ਇਹ ਵੀ ਪੜ੍ਹੋ - TV ਤੇ Mobile ਦੇਖਣ ਨੂੰ ਲੈ ਕੇ ਹੋਇਆ ਝਗੜਾ, ਮਾਪਿਆਂ ਖਿਲਾਫ਼ ਥਾਣੇ ਪਹੁੰਚ ਗਏ ਪੁੱਤ ਤੇ ਧੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8