‘ਮੁਜਾਹਿਦੀਨ ਆਰਮੀ’ ਦਾ ਸਰਗਨਾ ਵੀ ਗ੍ਰਿਫਤਾਰ
Tuesday, Sep 30, 2025 - 11:48 PM (IST)

ਲਖਨਊ (ਭਾਸ਼ਾ)-ਉੱਤਰ ਪ੍ਰਦੇਸ਼ ਏ. ਟੀ. ਐੱਸ. ਨੇ ਕਥਿਤ ‘ਮੁਜਾਹਿਦੀਨ ਆਰਮੀ’ ਦੇ ਸਰਗਨਾ ਮੁਹੰਮਦ ਰਜ਼ਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਹ ਗਿਰੋਹ ਸ਼ਰੀਅਤ ਵਿਵਸਥਾ ਲਾਗੂ ਕਰਨ ਅਤੇ ਭਾਰਤ ’ਚ ਲੋਕਤੰਤਰੀ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਸੀ। ਇਸ ਤੋਂ ਪਹਿਲਾਂ ਗਿਰੋਹ ਦੇ 4 ਹੋਰ ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਫੜਿਆ ਗਿਆ ਸਰਗਨਾ ਮੁਹੰਮਦ ਰਜ਼ਾ, ਫਤਿਹਪੁਰ ਜ਼ਿਲੇ ਦੇ ਅੰਦੌਲੀ ਦਾ ਮੂਲ ਨਿਵਾਸੀ ਹੈ ਅਤੇ ਮੌਜੂਦਾ ਸਮੇਂ ’ਚ ਕੇਰਲ ਦੇ ਮੱਲਾਪੁਰਮ ਤੋਂ ਆਪਣੀਆਂ ਸਰਗਰਮੀਆਂ ਚਲਾ ਰਿਹਾ ਸੀ।