''''ਕਦੇ ਵੀ ਨਹੀਂ ਮਿਲੇ..!'''', ਦਲਾਈ ਲਾਮਾ ਦੇ ਦਫ਼ਤਰ ਨੇ ਐਪਸਟਾਈਨ ਨਾਲ ''ਕੁਨੈਕਸ਼ਨ'' ਦੀਆਂ ਅਫਵਾਹਾਂ ਨੂੰ ਕੀਤਾ ਖਾਰਜ

Sunday, Feb 08, 2026 - 12:12 PM (IST)

''''ਕਦੇ ਵੀ ਨਹੀਂ ਮਿਲੇ..!'''', ਦਲਾਈ ਲਾਮਾ ਦੇ ਦਫ਼ਤਰ ਨੇ ਐਪਸਟਾਈਨ ਨਾਲ ''ਕੁਨੈਕਸ਼ਨ'' ਦੀਆਂ ਅਫਵਾਹਾਂ ਨੂੰ ਕੀਤਾ ਖਾਰਜ

ਨੈਸ਼ਨਲ ਡੈਸਕ- ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਦੇ ਦਫ਼ਤਰ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਉਨ੍ਹਾਂ ਦਾ ਨਾਂ ਮਰਹੂਮ ਅਮਰੀਕੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਦਲਾਈ ਲਾਮਾ ਦੇ ਦਫ਼ਤਰ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਲਾਈ ਲਾਮਾ ਕਦੇ ਵੀ ਜੈਫਰੀ ਐਪਸਟੀਨ ਨੂੰ ਨਹੀਂ ਮਿਲੇ ਅਤੇ ਨਾ ਹੀ ਉਨ੍ਹਾਂ ਵੱਲੋਂ ਕਿਸੇ ਨੂੰ ਅਜਿਹੀ ਕਿਸੇ ਮੁਲਾਕਾਤ ਜਾਂ ਗੱਲਬਾਤ ਲਈ ਕਿਹਾ ਗਿਆ ਸੀ। ਇਹ ਸਪੱਸ਼ਟੀਕਰਨ ਅਮਰੀਕੀ ਨਿਆਂ ਵਿਭਾਗ ਦੁਆਰਾ 'ਐਪਸਟੀਨ ਫਾਈਲਾਂ' ਨਾਲ ਸਬੰਧਤ 30 ਲੱਖ ਤੋਂ ਵੱਧ ਪੰਨਿਆਂ ਦੇ ਰਿਕਾਰਡ, ਵੀਡੀਓਜ਼ ਅਤੇ ਤਸਵੀਰਾਂ ਜਨਤਕ ਕੀਤੇ ਜਾਣ ਤੋਂ ਬਾਅਦ ਆਇਆ ਹੈ।

Press Statement

Some recent media reports and social media posts concerning the “Epstein files” are attempting to link His Holiness the Dalai Lama with Jeffrey Epstein.

We can unequivocally confirm that His Holiness has never met Jeffrey Epstein or authorised any meeting or… pic.twitter.com/QtV6B3Wr0u

— Dalai Lama (@DalaiLama) February 8, 2026

'ਐਪਸਟੀਨ ਫਾਈਲਜ਼ ਟ੍ਰਾਂਸਪੇਰੈਂਸੀ ਐਕਟ' ਤਹਿਤ ਜਾਰੀ ਕੀਤੇ ਗਏ ਇਨ੍ਹਾਂ ਦਸਤਾਵੇਜ਼ਾਂ ਵਿੱਚ ਬਿਲ ਗੇਟਸ, ਬਿਲ ਕਲਿੰਟਨ ਅਤੇ ਸਟੀਵ ਬੈਨਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਂ ਤੇ ਤਸਵੀਰਾਂ ਸਾਹਮਣੇ ਆਈਆਂ ਹਨ, ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ 'ਤੇ ਵੀ ਇਸ ਮਾਮਲੇ ਵਿੱਚ ਦੋਸ਼ ਨਹੀਂ ਲਗਾਏ ਗਏ ਹਨ।

ਜ਼ਿਕਰਯੋਗ ਹੈ ਕਿ ਜੈਫਰੀ ਐਪਸਟੀਨ 'ਤੇ ਨਾਬਾਲਗਾਂ ਦੀ ਜਿਨਸੀ ਤਸਕਰੀ ਦੇ ਦੋਸ਼ ਸਨ ਅਤੇ ਉਸਦੀ 2019 ਵਿੱਚ ਨਿਊਯਾਰਕ ਦੀ ਇੱਕ ਜੇਲ੍ਹ ਵਿੱਚ ਮੌਤ ਹੋ ਗਈ ਸੀ। ਦਲਾਈ ਲਾਮਾ ਦੇ ਦਫ਼ਤਰ ਨੇ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ।


author

Harpreet SIngh

Content Editor

Related News