''ਪਾਕਿਸਤਾਨ ਨੂੰ ਇਕ ਵੀ ਬੂੰਦ ਪਾਣੀ ਨਹੀਂ ਦਿੱਤਾ ਜਾਵੇਗਾ'', ਕੇਂਦਰੀ ਜਲ ਸ਼ਕਤੀ ਮੰਤਰੀ ਦਾ ਵੱਡਾ ਬਿਆਨ
Sunday, Feb 08, 2026 - 07:57 AM (IST)
ਜੈਪੁਰ (ਸ. ਹ.) - ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੇ ਕਿਹਾ, ‘‘ਸਿੰਧੂ ਨਦੀ ਦਾ ਪਾਣੀ ਪਾਕਿਸਤਾਨ ਨੂੰ ਨਹੀਂ ਦਿੱਤਾ ਜਾਵੇਗਾ। ਪਾਕਿਸਤਾਨ ਵੱਲ ਜਾਣ ਵਾਲੇ ਪਾਣੀ ਨੂੰ ਰੋਕ ਕੇ ਭਾਰਤ ਦੇ ਹਿੱਤ ’ਚ ਵਰਤਿਆ ਜਾਵੇਗਾ। ਇਸ ਪਾਣੀ ਦਾ ਲਾਭ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਨੂੰ ਮਿਲੇਗਾ।’’ ਉਨ੍ਹਾਂ ਕਿਹਾ, ‘‘ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕਾਰਜਯੋਜਨਾ ਤਿਆਰ ਕੀਤੀ ਜਾ ਰਹੀ ਹੈ। ਪਾਕਿਸਤਾਨ ਜਾਣ ਵਾਲੇ ਪਾਣੀ ਦਾ ਰਸਤਾ ਮੋੜਣ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਤਿਆਰ ਕਰ ਲਈ ਗਈ ਹੈ।’’
ਇਹ ਵੀ ਪੜ੍ਹੋ : 1 ਮਾਰਚ ਤੋਂ ਸਕੂਲਾਂ 'ਚ ਮੋਬਾਈਲ ਫੋਨ ਬੈਨ, ਫੜੇ ਜਾਣ 'ਤੇ ਲੱਗੇਗਾ 500 ਰੁਪਏ ਜੁਰਮਾਨਾ, CM ਸੁੱਖੂ ਦਾ ਵੱਡਾ ਐਲਾਨ
ਹਾਲਾਂਕਿ, ਜਿਹੜਾ ਪਾਣੀ ਮਜਬੂਰੀ ’ਚ ਛੱਡਿਆ ਜਾਂਦਾ ਹੈ, ਉਸ ’ਤੇ ਉਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ। ਪਾਟਿਲ ਨੇ ਇਹ ਵੀ ਦੱਸਿਆ ਕਿ ਯਮੁਨਾ ਜਲ ਪ੍ਰਾਜੈਕਟ ’ਤੇ ਕੰਮ ਤੇਜ਼ ਕੀਤਾ ਜਾਵੇਗਾ, ਤਾਂ ਜੋ ਪਾਣੀ ਦੇ ਬਿਹਤਰ ਪ੍ਰਬੰਧਨ ਅਤੇ ਵਰਤੋਂ ਨਾਲ ਸੂਬਿਆਂ ਨੂੰ ਵਧੇਰੇ ਲਾਭ ਮਿਲ ਸਕੇ। ਕੇਂਦਰੀ ਮੰਤਰੀ ਨੇ ਸ਼ਨੀਵਾਰ ਨੂੰ ਜੈਪੁਰ ’ਚ ਭਾਜਪਾ ਮੁੱਖ ਦਫ਼ਤਰ ’ਚ ਮੀਡੀਆ ਨਾਲ ਇਹ ਗੱਲਬਾਤ ਕੀਤੀ।
ਇਹ ਵੀ ਪੜ੍ਹੋ : 'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ ਮੰਤਰੀ ਦੀ ਖੁੱਲ੍ਹੀ ਚੇਤਾਵਨੀ
12 ਸਾਲਾਂ ’ਚ ਸਥਿਰ ਰਤਚਾਰ ਨਾਲ ਅੱਗੇ ਵਧੀ ਭਾਰਤ ਦੀ ਅਰਥਵਿਵਸਥਾ
ਦੇਸ਼ ਦੀ ਆਰਥਿਕ ਸਥਿਤੀ ’ਤੇ ਗੱਲ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, ‘‘ਪਿਛਲੇ 12 ਸਾਲਾਂ ’ਚ ਭਾਰਤ ਦੀ ਅਰਥਵਿਵਸਥਾ ਸਥਿਰ ਰਫਤਾਰ ਨਾਲ ਅੱਗੇ ਵਧੀ ਹੈ। ਸਰਕਾਰ ਨੇ ਮਹਿੰਗਾਈ ਨੂੰ ਕੰਟਰੋਲ ’ਚ ਰੱਖਿਆ ਹੈ।’’ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ’ਤੇ ਵੀ ਨਿਸ਼ਾਨਾ ਵਿੰਨ੍ਹਿਆ। ਪਾਟਿਲ ਨੇ ਕਿਹਾ, ‘‘ਉਹ ਇਕ ਪ੍ਰਸਿੱਧ ਅਰਥਸ਼ਾਸਤਰੀ ਹੋਣ ਦੇ ਬਾਵਜੂਦ ਆਪਣੇ ਕਾਰਜਕਾਲ ’ਚ ਭਾਰਤ ਦੀ ਅਰਥਵਿਵਸਥਾ ਨੂੰ ਗਲੋਬਲ ਰੈਂਕਿੰਗ ’ਚ 10-11ਵੇਂ ਸਥਾਨ ਤੋਂ ਅੱਗੇ ਨਹੀਂ ਲਿਜਾ ਸਕੇ, ਜਦਕਿ ਅੱਜ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕਾ ਹੈ। ਟੈਕਸ ਸੁਧਾਰਾਂ ਦਾ ਹਾਂ-ਪੱਖੀ ਅਸਰ ਹੁਣ ਸਪੱਸ਼ਟ ਰੂਪ ’ਚ ਵਿਖਾਈ ਦੇ ਰਿਹਾ ਹੈ।’’
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਯਮੁਨਾ ਜਲ ਪ੍ਰਾਜੈਕਟ ’ਤੇ ਛੇਤੀ ਸ਼ੁਰੂ ਹੋਵੇਗਾ ਕੰਮ
ਯਮੁਨਾ ਜਲ ਪ੍ਰਾਜੈਕਟ ਨੂੰ ਲੈ ਕੇ ਕੇਂਦਰੀ ਮੰਤਰੀ ਪਾਟਿਲ ਨੇ ਕਿਹਾ, ‘‘ਯਮੁਨਾ ਦੇ ਪਾਣੀ ’ਤੇ ਰਾਜਸਥਾਨ ਦਾ ਅਧਿਕਾਰ ਸੀ ਪਰ ਪਿਛਲੀਆਂ ਸਰਕਾਰਾਂ ਨੇ ਇਸ ਦਿਸ਼ਾ ’ਚ ਠੋਸ ਯਤਨ ਨਹੀਂ ਕੀਤੇ। ਹੁਣ ਹਰਿਆਣਾ ਅਤੇ ਰਾਜਸਥਾਨ ਸਰਕਾਰ ਵਿਚਾਲੇ ਡੀ. ਪੀ. ਆਰ. ਤਿਆਰ ਕਰਨ ’ਤੇ ਸਹਿਮਤੀ ਬਣ ਚੁੱਕੀ ਹੈ। ਛੇਤੀ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋਵੇਗਾ।’’ ਉਨ੍ਹਾਂ ਦੱਸਿਆ, ‘‘ਪਾਈਪਲਾਈਨ ਰਾਹੀਂ ਪਾਣੀ ਲਿਆਉਣ ਦੀ ਇਸ ਯੋਜਨਾ ਦੀ ਅੰਦਾਜ਼ਨ ਲਾਗਤ 77 ਹਜ਼ਾਰ ਕਰੋੜ ਤੋਂ 1 ਲੱਖ ਕਰੋੜ ਰੁਪਏ ਤੱਕ ਹੋ ਸਕਦੀ ਹੈ। ਫਿਲਹਾਲ ਸਭ ਤੋਂ ਘੱਟ ਪਾਣੀ ਰਾਜਸਥਾਨ ਕੋਲ ਹੈ ਪਰ ਆਉਣ ਵਾਲੇ ਸਮੇਂ ’ਚ ਸਭ ਤੋਂ ਵੱਧ ਪਾਣੀ ਰਾਜਸਥਾਨ ਕੋਲ ਹੋਵੇਗਾ। ਮੁੱਖ ਮੰਤਰੀ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਕੇਂਦਰ ਨਾਲ ਗੱਲਬਾਤ ਕਰ ਰਹੇ ਹਨ, ਜਿਸ ਦਾ ਹਾਂ-ਪੱਖੀ ਨਤੀਜਾ ਸਾਹਮਣੇ ਆਏਗਾ।
ਇਹ ਵੀ ਪੜ੍ਹੋ : ਗੈਸ ਸਿਲੰਡਰ, FASTag, ਸਿਗਰੇਟ ਸਣੇ ਕਈ ਚੀਜ਼ਾਂ 'ਚ ਅੱਜ ਤੋਂ ਹੋਵੇਗਾ ਬਦਲਾਅ, ਜੇਬ 'ਤੇ ਪਵੇਗਾ ਅਸਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
