ਬਿਜਲੀ ਦੇ ਬਿੱਲ ਬਾਰੇ ਸੁਣ ਕੇ ਮਜ਼ਦੂਰ ਨੂੰ ਪੈ ਗਿਆ ਦਿਲ ਦਾ ਦੌਰਾ
Saturday, Feb 22, 2025 - 09:37 PM (IST)

ਨੈਸ਼ਨਲ ਡੈਸਕ- ਬਿਹਾਰ 'ਚ ਇਕ ਮਜ਼ਦੂਰ ਨੂੰ ਬਿਜਲੀ ਦੇ ਬਿੱਲ ਬਾਰੇ ਸੁਣ ਕੇ ਦਿਲ ਦਾ ਦੌਰਾ ਪੈ ਗਿਆ ਦੱਸਿਆ ਗਿਆ ਕਿ ਬਿਜਲੀ ਵਿਭਾਗ ਦੀ ਟੀਮ ਉਸ ਮਜ਼ਦੂਰ ਦੇ ਘਰ ਪਹੁੰਚੀ ਅਤੇ ਉਸਦਾ 25 ਹਜ਼ਾਰ ਰੁਪਏ ਦਾ ਬਿੱਲ ਦੱਸਿਆ। ਇਹ ਸੁਣ ਕੇ ਮਜ਼ਦੂਰ ਦੀ ਸਿਹਤ ਵਿਗੜ ਗਈ ਅਤੇ ਉਸਦੀ ਮੌਤ ਹੋ ਗਈ।
ਜਦੋਂ ਉਸਨੂੰ ਤੁਰੰਤ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਤਾਂ ਉਹ ਗਸ਼ ਖਾ ਕੇ ਡਿੱਗ ਗਿਆ। ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕ ਗੁੱਸੇ 'ਚ ਸਨ।
ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਬਿੱਲ ਨੂੰ ਮਨਮਾਨੀ ਦੱਸਦੇ ਹੋਏ ਮੁਆਵਜ਼ਾ ਅਤੇ ਨਿਆਂ ਦੀ ਮੰਗ ਕੀਤੀ ਹੈ।