ਜੁਗਾੜ ਦੇ ਬਾਦਸ਼ਾਹ ਹਨ ਭਾਰਤੀ, ਆਨੰਦ ਮਹਿੰਦਰਾ ਦੀ ਇਸ ਵੀਡੀਓ ਨੇ ਕੀਤਾ ਸਾਬਤ

Thursday, Dec 24, 2020 - 12:58 PM (IST)

ਜੁਗਾੜ ਦੇ ਬਾਦਸ਼ਾਹ ਹਨ ਭਾਰਤੀ, ਆਨੰਦ ਮਹਿੰਦਰਾ ਦੀ ਇਸ ਵੀਡੀਓ ਨੇ ਕੀਤਾ ਸਾਬਤ

ਨੈਸ਼ਨਲ ਡੈਸਕ: ਮਹਿੰਦਰਾ ਗਰੁੱਪ ਦੇ ਮੁਖੀ ਆਨੰਦ ਮਹਿੰਦਰਾ ਹਮੇਸ਼ਾ ਸੋਸ਼ਲ ਮੀਡੀਆ ’ਤੇ ਸਰਗਰਮ ਰਹਿੰਦੇ ਹਨ ਅਤੇ ਆਪਣੇ ਦਿਲਚਸਪ ਟਵੀਟਸ ਨਾਲ ਲੋਕਾਂ ਨੂੰ ਇੰਟਰਟੇਨ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਗਜਬ ਦੀ ਬੈਲਗੱਡੀ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਇਹ ਗੱਲ ਸਾਫ ਹੋ ਗਈ ਹੈ ਜੁਗਾੜ ਦੇ ਮਾਮਲੇ ’ਚ ਭਾਰਤੀ ਸਭ ਤੋਂ ਅੱਗੇ ਹਨ। 
ਆਨੰਦ ਮਹਿੰਦਰਾ ਨੇ ਆਪਣੇ ਟਵਿਟਰ ਅਕਾਊਂਟ ’ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਨਹੀਂ ਸੋਚਦਾ ਕਿ ਏਲਨ ਮਸਕ ਅਤੇ ਟੇਸਲਾ ਨਵੀਨੀਕਰਣੀ ਊਰਜਾ ਵੱਲੋਂ ਸੰਚਾਲਿਤ ਇਸ ਭਾਰਤੀ ਕਾਰ ਦਾ ਮੁਕਾਬਲਾ ਕਰ ਸਕਦੇ ਹਨ ਹਾਲਾਂਕਿ ਮੈਂ ਇਸ ਦੇ ਉਤਸਰਜਨ ਦੇ ਬਾਰੇ ’ਚ ਪੱਕਾ ਨਹੀਂ ਹਾਂ। ਦਰਅਸਲ ਇਸ ਵੀਡੀਓ ’ਚ ਇਕ ਬੈਲਗੱਡੀ ਸੜਕ ’ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਸਵਾਰੀ ਦੇ ਬੈਠਣ ਲਈ ਇਸ ’ਚ ਅੰਬੈਸਡਰ ਦਾ ਪਿਛਲਾ ਹਿੱਸਾ ਲਗਾਇਆ ਗਿਆ ਹੈ। 

I don’t think @elonmusk & Tesla can match the low cost of this renewable energy-fuelled car. Not sure about the emissions level, though, if you take methane into account... pic.twitter.com/C7QzbEOGys

— anand mahindra (@anandmahindra) December 23, 2020
ਪਿੱਛੋਂ ਦੇਖਣ ’ਚ ਤੁਹਾਨੂੰ ਲੱਗੇਗਾ ਕਿ ਇਹ ਅੰਬੈਸਡਰ ਕਾਰ ਹੈ ਪਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸਮਝ ਜਾਓਗੇ ਕਿ ਜੁਗਾੜ ਕੀ ਹੁੰਦਾ ਹੈ। 23 ਦਸੰਬਰ ਨੂੰ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਨਾਲ ਹੀ 23 ਹਜ਼ਾਰ ਤੋਂ ਜ਼ਿਆਦਾ ਲਾਈਕਸ ਅਤੇ 3 ਹਜ਼ਾਰ ਤੋਂ ਜ਼ਿਆਦਾ ਰੀਟਵੀਟਸ ਹੋ ਚੁੱਕੇ ਹਨ। ਕੁਝ ਲੋਕਾਂ ਨੂੰ ਤਾਂ ਵਿਸਵਾਸ਼ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ। 


author

Aarti dhillon

Content Editor

Related News