ਇਨਕਮ ਟੈਕਸ ਵਿਭਾਗ ਦੇ ਦਫਤਰ ਸ਼ਨੀਵਾਰ ਨੂੰ ਖੁੱਲ੍ਹੇ ਰਹਿਣਗੇ

Saturday, Aug 05, 2017 - 03:15 AM (IST)

ਇਨਕਮ ਟੈਕਸ ਵਿਭਾਗ ਦੇ ਦਫਤਰ ਸ਼ਨੀਵਾਰ ਨੂੰ ਖੁੱਲ੍ਹੇ ਰਹਿਣਗੇ

ਨਵੀਂ ਦਿੱਲੀ — ਇਨਕਮ ਟੈਕਸ ਰਿਟਰਨ ਭਰਨ ਦੇ  ਆਖਰੀ ਦਿਨ 5 ਅਗਸਤ ਨੂੰ ਸ਼ਨੀਵਾਰ ਹੋਣ ਦੇ ਬਾਵਜੂਦ ਇਨਕਮ ਟੈਕਸ ਵਿਭਾਗ ਦੇ ਦਫਤਰ ਖੁੱਲ੍ਹਣਗੇ ਜਿਥੇ ਅੱਧੀ ਰਾਤ ਤੱਕ ਰਿਟਰਨਾਂ ਜਮ੍ਹਾ ਕਰਵਾਈਆਂ ਜਾ ਸਕਣਗੀਆਂ। 
ਕੇਂਦਰੀ ਪ੍ਰਤੱਖ ਕਰ ਬੋਰਡ ਨੇ ਕਿਹਾ ਹੈ ਕਿ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 31 ਜੁਲਾਈ ਤੋਂ ਵਧਾ ਕੇ 5 ਅਗਸਤ ਕੀਤੀ ਗਈ ਸੀ ਅਤੇ ਕੱਲ ਇਸਦਾ  ਆਖਰੀ ਦਿਨ ਹੈ। ਇਸ ਦੇ ਮੱਦੇਨਜ਼ਰ ਉਸਦੇ ਸਾਰੇ ਦਫਤਰ ਕੱਲ ਖੁੱਲ੍ਹਣਗੇ। ਜੋ ਲੋਕ ਮੈਨੂਅਲ ਰਿਟਰਨ ਦਾਖਲ ਕਰਨੀ ਚਾਹੁੰਦੇ ਹਨ, ਉਨ੍ਹਾਂ ਦੀ ਸਹੂਲਤ ਲਈ ਇਹ ਪ੍ਰਬੰਧ ਕੀਤਾ ਗਿਆ ਹੈ।


Related News