ਹਿਮਾਚਲ ਦੇ ਲੋਕਾਂ ਨੂੰ ਮਿਲੀ ਵੱਡੀ ਰਾਹਤ, ਘੱਟ ਹੋਇਆ ਬੱਸਾਂ ਦਾ ਕਿਰਾਇਆ

10/06/2018 4:07:27 PM

ਨਵੀਂ ਦਿੱਲੀ— ਜੈਰਾਮ ਠਾਕੁਰ ਨੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਕਿਹਾ ਕਿ ਬੱਸਾਂ ਦਾ ਕਿਰਾਇਆ ਘੱਟੋ-ਘੱਟ 6 ਤੋਂ ਘਟਾ ਕੇ 5 ਰੁਪਏ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਅਸਲ 'ਚ ਪਹਿਲਾਂ ਉਨ੍ਹਾਂ ਨੇ ਕਿਰਾਇਆ ਘੱਟੋ-ਘੱਟ 6 ਰੁਪਏ ਕਰਨ ਦਾ ਫੈਸਲਾ ਲਿਆ ਸੀ ਪਰ ਜਨਤਾ ਦੇ ਭਾਰੀ ਵਿਰੋਧ ਕਾਰਨ ਕੁੱਲੂ ਦੇ ਦੇਵਸਦਨ 'ਚ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੀਆਂ ਬੱਸਾਂ 'ਚ ਹੁਣ ਘੱਟੋ ਘੱਟ ਕਿਰਾਇਆ 5 ਰੁਪਏ ਵਸੂਲਿਆ ਜਾਵੇਗਾ। ਸਰਕਾਰ ਦੀ ਅਧਿਸੂਚਨਾ ਦਾ ਵਿਰੋਧ ਅਤੇ ਵਿਰੋਧੀ ਧਿਰ ਕਾਂਗਰਸ ਦੇ ਭਾਰੀ ਹੰਗਾਮੇ ਦੇ ਬਾਅਦ ਜੈਰਾਮ ਸਰਕਾਰ ਬੈਕਫੁੱਟ 'ਚ ਆ ਗਈ। ਸ਼ਨੀਵਾਰ ਨੂੰ ਸੀ.ਐੱਮ. ਦੀ ਉਮੀਦ ਮੁਤਾਬਕ ਬੱਸ ਕਿਰਾਇਆ ਘਟਾਉਣ ਦਾ ਐਲਾਨ ਕਰ ਦਿੱਤਾ।''

ਉਥੇ ਹੀ ਕੁੱਲੂ ਦੇ ਸੀ.ਐੱਮ. ਜੈਰਾਮ ਠਾਕੁਰ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਸਾਬਕਾ ਕਾਂਗਰਸ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ ਪਹਿਲੇ ਸਾਲ ਪ੍ਰਦੇਸ਼ 'ਚ 30 ਫੀਸਦੀ ਕਿਰਾਏ 'ਚ ਵਾਧਾ ਕੀਤਾ ਸੀ ਅਤੇ ਅੱਜ ਹੱਲਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਬੱਸ ਕਿਰਾਏ 'ਚ 20 ਫੀਸਦੀ ਹੀ ਵਾਧਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੇ ਦਾਮਾਂ 'ਤੇ ਸਰਕਾਰ ਦਾ ਕੰਟਰੋਲ ਨਹੀਂ ਹੈ।


Related News