ਕਰਿਆਣਾ ਹੋਲਸੇਲ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਹੋਇਆ ਸੁਆਹ
Wednesday, Jul 05, 2017 - 12:47 PM (IST)

ਟੋਹਾਨਾ— ਚੀਨੀ ਮਾਰਕਿਟ 'ਚ ਥਾਣਾ ਸ਼ਹਿਰ ਤੋਂ ਲਗਭਗ 50 ਮੀਟਰ ਦੀ ਦੂਰੀ 'ਤੇ ਕਰਿਆਣੇ ਦੀ ਹੋਲਸੇਲ ਦੇ ਗੋਦਾਮ 'ਚ ਅਚਾਨਕ ਸਵੇਰੇ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰ ਲਿਆ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਲੋਕਾਂ ਦਾ ਇੱਕਠ ਲੱਗ ਗਿਆ। ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਜਾਰੀ ਰੱਖੀ।
ਮਾਮਲੇ ਦੀ ਸੂਚਲਾ ਨਗਰ ਪਰਿਸ਼ਦ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ, ਜਿਸ ਦੇ ਬਾਅਦ ਐਸ.ਐਫ.ਓ ਮੋਹਨਲਾਲ ਦੀ ਅਗਵਾਈ 'ਚ ਦਰਜ਼ਨ ਭਰ ਤੋਂ ਜ਼ਿਆਦਾ ਕਰਮਚਾਰੀ ਅੱਗ ਨੂੰ ਬੁਝਾਉਣ 'ਚ ਜੁੱਟ ਗਏ। ਅੱਗ ਜ਼ਿਆਦਾ ਹੋਣ ਕਾਰਨ ਦੂਜੀ ਫਾਇਬ ਬਿਗ੍ਰੇਡ ਦੀ ਗੱਡੀ ਨੂੰ ਵੀ ਬੁਲਾਇਆ ਗਿਆ। ਫਿਰ ਦੋਨੋਂ ਗੱਡੀਆਂ ਨੇ ਮਿਲ ਕੇ ਲਗਭਗ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ।
ਗੁਆਂਢੀ ਰਾਜੀਵ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾਗਿਆ ਤਾਂ ਦੇਖਿਆ ਕਿ ਸਾਹਮਣੇ ਵਾਲੇ ਬਾਂਸਲ ਦੇ ਬੇਸਮੇਟ 'ਚ ਬਣੇ ਗੋਦਾਮ 'ਚ ਅੱਗ ਲੱਗੀ ਹੈ, ਜਿਸ ਦੇ ਬਾਅਦ ਉਸ ਨੇ ਘਟਨਾ ਦੀ ਸੂਚਨਾ ਦੁਕਾਨ ਮਾਲਕ ਨੂੰ ਦਿੱਤੀ।
ਫਾਇਰ ਬਿਗ੍ਰੇਡ ਕਰਮਚਾਰੀ ਮੋਹਨਲਾਲ ਨੇ ਦੱਸਿਆ ਕਿ ਲਗਭਗ 6.15 ਵਜੇ ਉਨ੍ਹਾਂ ਕੋਲ ਸੂਚਨਾ ਆਈ ਕਿ ਚੀਨੀ ਮਾਰਕਿਟ 'ਚ ਅੱਗ ਲੱਗੀ ਹੈ, ਜਿਸ ਦੇ ਬਾਅਦ ਉਨ੍ਹਾਂ ਦੀ ਫਾਇਰ ਬਿਗ੍ਰੇਡ ਦੀਆਂ 2 ਗੱਡੀਆਂ ਮੌਕੇ 'ਤੇ ਆਈਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਬੇਸਮੈਂਟ 'ਚ ਹੋਣ ਦੇ ਚੱਲਦੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨੇ ਪਿਆ। ਉਨ੍ਹਾਂ ਨੇ ਦੱਸਿਆ ਕਿ ਲਗਭਗ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ।