ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਰਾਜਪਾਲ ਨੇ ਦੱਸੀ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ

Monday, Mar 05, 2018 - 04:11 PM (IST)

ਵਿਧਾਨ ਸਭਾ ਬਜਟ ਸੈਸ਼ਨ ਦੌਰਾਨ ਰਾਜਪਾਲ ਨੇ ਦੱਸੀ ਸਰਕਾਰ ਦੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ

ਚੰਡੀਗੜ੍ਹ — ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਰਾਜਪਾਲ ਕਪਤਾਲ ਸਿੰਘ ਸੋਲੰਕੀ ਦਾ ਭਾਸ਼ਣ ਸ਼ੁਰੂ ਹੋਇਆ। ਭਾਸ਼ਣ 'ਚ ਰਾਜਪਾਲ ਨੇ ਹਰਿਆਣਾ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਦੇ ਦੌਰਾਨ ਹੋਏ ਵਿਕਾਸ ਕਾਰਜਾਂ, ਪ੍ਰੋਜੈਕਟ, ਸੂਬੇ 'ਚ ਕੀਤੇ ਗਏ ਬਦਲਾਵਾਂ ਅਤੇ ਮਹਿਲਾਵਾਂ ਦੇ ਪ੍ਰਤੀ ਸਰਕਾਰ ਦੀ ਸੰਵੇਦਨਾ ਦਾ ਜ਼ਿਕਰ ਕੀਤਾ। ਇਸ ਦੌਰਾਨ ਰਾਜਪਾਲ ਨੇ ਹੋਰ ਵਿਕਾਸ ਕਾਰਜਾਂ 'ਚ ਹੋਏ ਖਰਚ ਨੂੰ ਵੀ ਗਿਨਵਾਇਆ। ਰਾਜਪਾਲ ਦੇ ਭਾਸ਼ਣ ਦੇ ਮੁੱਖ ਬਿੰਦੂ ਇਸ ਤਰ੍ਹਾਂ ਹਨ :-
- ਮਨੋਹਰ ਸਰਕਾਰ 'ਚ ਹਰਿਆਣਾ ਪਹਿਲਾਂ ਕੈਰੋਸੀਨ ਮੁਕਤ ਸੂਬਾ ਬਣਿਆ ਅਤੇ ਸਿੱਖਿਅਤ ਪੰਚਾਇਤ ਦਾ ਵੀ ਜ਼ਿਕਰ ਕੀਤਾ।
- ਕੰਨਿਆ ਭਰੂਣ ਹੱਤਿਆ ਰੋਕਣ ਅਤੇ ਕਿਸਾਨਾਂ ਲਈ ਸਰਕਾਰ ਦੇ ਕੰਮਾਂ ਬਾਰੇ ਜ਼ਿਕਰ ਕੀਤਾ
- ਨੌਕਰੀਆਂ 'ਚ ਪਾਰਦਰਸ਼ਤਾ ਅਤੇ ਦੱਖਣੀ ਹਰਿਆਣਾ ਤੱਕ ਪਾਣੀ ਪਹੁੰਚਾਉਣ ਦਾ ਕੰਮ ਕਰਕੇ ਹਰਿਆਣੇ ਨੂੰ ਦੇਸ਼ ਦੇ ਪੰਜਵੇਂ ਸਥਾਨ 'ਤੇ ਪਹੁੰਚਾ ਦਿੱਤਾ ਹੈ।
- ਪ੍ਰਤੀ ਵਿਅਕਤੀ ਆਮਦਨ ਸਾਲ 2016-17 'ਚ 1,45,163 ਤੋਂ ਵਧ ਕੇ ਪ੍ਰਤੀ ਵਿਅਕਤੀ ਆਮਦਨ ਚਾਲੂ ਸਾਲ 'ਚ 1,54,587 ਰੁਪਏ ਹੋ ਗਈ ਹੈ। 
- ਸਰਕਾਰ ਨੇ ਬੇਟੀ ਬਚਾਓ ਬੇਟੀ ਪੜਾਓ ਮਿਹੰਮ 'ਚ ਸਫਲਤਾ ਹਾਸਲ ਕੀਤੀ ਹੈ, ਸਾਲ 2017 'ਚ ਲਿੰਗ ਅਨੁਪਾਤ 914 ਹੋ ਗਿਆ ਹੈ।
- ਦੀਨ ਦਿਆਲ ਇੰਟਰੌਡੈੱਸ ਸੈਂਟਰ ਸਥਾਪਤ ਕਰਨ ਦਾ ਫੈਸਲਾ ਸਰਕਾਰ ਨੇ ਲਿਆ ਹੈ।
- 7ਵਾਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ 'ਚ ਹਰਿਆਣਾ ਸਰਕਾਰ ਦਾ ਪਹਿਲਾਂ ਸਥਾਨ ਹੈ।
- ਸਕਸ਼ਮ ਯੋਜਨਾ 15 ਅਗਸਤ 2018 ਤੱਕ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ ਲਾਗੂ ਕੀਤੀ ਜਾਵੇਗੀ।
- 90 ਵਿਧਾਨ ਸਭਾ ਖੇਤਰਾਂ ਦਾ ਬਿਨ੍ਹਾਂ ਭੇਦਭਾਵ ਵਿਕਾਸ ਕੀਤਾ ਜਾਵੇਗਾ।
- 2014 ਤੋਂ ਹੁਣ ਤੱਕ 4583 ਘੋਸ਼ਨਾਵਾਂ ਕੀਤੀਆਂ ਹਨ ਜਿਨ੍ਹਾਂ 'ਚ 2996 ਲਾਗੂ ਹੋ ਗਈਆਂ ਹਨ ਅਤੇ ਬਾਕੀ 'ਤੇ ਕੰਮ ਚਲ ਰਿਹਾ ਹੈ।
- ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਦੇ ਤਹਿਤ 4349 ਨਵੇਂ ਮਕਾਨ ਬਣਾਏ ਅਤੇ 13543 ਮਕਾਨਾਂ ਦਾ ਨਿਰਮਾਣ ਕਾਰਜ ਜਾਰੀ ਹੈ। 
- ਖੇਡੋ ਇੰਡਿਆ ਸਕੂਲ ਗੇਮਜ਼ 'ਚ ਹਰਿਆਣੇ ਦੇ ਖਿਡਾਰੀਆਂ ਨੇ 38 ਸੋਨ ਤਮਗਿਆਂ ਸਮੇਤ ਕੁਲ 102 ਤਮਗੇ ਜਿੱਤ ਕੇ ਦੇਸ਼ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। 
- ਸਰਕਾਰ ਨੇ ਮਾਂ ਬੋਲੀ ਸੱਤਿਆਗ੍ਰਹੀਆਂ ਨੂੰ 10000 ਰੁਪਏ ਪ੍ਰਤੀ ਮਹੀਨਾਂ ਪੈਨਸ਼ਨ ਦੇਣੀ ਸ਼ੁਰੂ ਕੀਤੀ। 
- ਪੂਰੇ ਸੂਬੇ ਨੂੰ ਖੁੱਲ੍ਹੇ 'ਚ ਟਾਈਲਟ ਮੁਕਤ ਕੀਤਾ ਗਿਆ।
- ਪਿੰਡਾਂ ਦੀਆਂ ਬੁਨਿਆਦੀ ਜ਼ਰੂਰਤਾਂ ਦੇ ਲਈ ਹਰਿਆਣਾ ਪੇਂਡੂ ਵਿਕਾਸ ਯੋਜਨਾ ਸ਼ੁਰੂ ਕੀਤੀ।
- ਸਵਰਣ ਜਯੰਤੀ ਮਹਾ ਗਰਾਮ ਯੋਜਨਾ ਪਿੰਡਾਂ ਨੂੰ ਛੱਡਣ ਤੋਂ ਰੋਕਣ ਲਈ ਸ਼ੁਰੂ ਕੀਤੀ।
- ਦੀਨਬੰਧੂ ਹਰਿਆਣਾ ਗ੍ਰਾਮ ਉਦੈ ਯੋਜਨਾ ਅਤੇ ਵਿਧਾਇਕ ਆਦਰਸ਼ ਯੋਜਨਾ ਦੀ ਸ਼ੁਰੂਆਤ ਕੀਤੀ। 
- ਪ੍ਰਧਾਨ ਮੰਤਰੀ ਖੇਤੀਬਾੜੀ ਯੋਜਨਾ ਸੂਬੇ ਦੇ 13 ਜ਼ਿਲਿਆ 'ਚ ਚਾਲੂ ਕੀਤੀ ਜਾ ਰਹੀ ਹੈ।
- ਸਿੰਚਾਈ ਸਮਰੱਥਾ ਨਿਧੀ ਯੋਜਨਾ ਅਧੀਨ ਪਾਣੀ ਦੀ ਸੰਭਾਲ ਅਤੇ ਭੰਡਾਰ ਲਈ 36 ਖੰਡਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ।
- ਇਸ ਦੇ ਨਾਲ ਹੀ ਇਨੇਲੋ ਵਿਧਾਇਕ ਹਰੀ ਪੱਗੜੀਆਂ ਬੰਨ੍ਹ ਕੇ ਅਭੈ ਚੌਟਾਲਾ ਦਾ ਸਮਰਥਨ ਕਰਨ ਲਈ ਪੁੱਜੇ। - ਕਾਂਗਰਸ ਦੇ ਵਿਧਾਇਕ ਅਤੇ ਕੁਲਦੀਪ ਬਿਸ਼ਨੋਈ, ਕਰਣ ਦਿਆਲ ਵੀ ਸਦਨ 'ਚ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਅਗਵਾਈ 'ਚ ਬੀਜੇਪੀ ਵਿਧਾਇਕ ਦਲ ਦੀ ਬੈਠਕ ਹੋਈ।

ਸਰਕਾਰ ਦੀ ਘੇਰਣ ਦੀ ਤਿਆਰੀ 'ਚ ਵਿਰੋਧੀ ਧਿਰ
ਇਸ ਵਾਰ ਵਿਰੋਧੀਆਂ ਨੇ ਸਰਕਾਰ ਦੀ ਘੇਰਣ ਲਈ ਖਾਸ ਤਿਆਰੀ ਕੀਤੀ ਹੈ। ਸੂਬੇ ਦੇ ਇਸ ਤਰ੍ਹਾਂ ਦੇ ਕਈ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ ਨੂੰ ਘੇਰਣ ਦੀ ਤਿਆਰੀ 'ਚ ਹੈ। ਦੂਸਰੇ ਪਾਸੇ ਮਨੋਹਰ ਸਰਕਾਰ ਦੇ ਮੰਤਰੀ ਵਿਸ਼ਵਾਸ ਨਾਲ ਭਰੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਰੋਧੀਆਂ ਕੋਲ ਇਸ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਜਿਸ ਨੂੰ ਲੈ ਕੇ ਉਹ ਸਰਕਾਰ 'ਤੇ ਹਮਲਾ ਕਰ ਸਕਣ।
ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
- ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ
- ਕਰਮਚਾਰੀਆਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ
- ਐੱਸ.ਵਾਈ.ਐੱਲ. ਨਹਿਰ ਦਾ ਨਿਰਮਾਣ ਕਰਵਾਇਆ ਜਾਵੇ
- ਗੈਸਟ ਟੀਚਰਾਂ ਨੂੰ ਪੱਕਾ ਕੀਤਾ ਜਾਵੇ
- ਗੈਰਕਾਨੂੰਨੀ ਖਣਨ ਰੋਕਿਆ ਜਾਵੇ
- ਆਂਗਣਵਾੜੀ ਵਰਕਰਾਂ ਲਈ ਘੱਟੋ ਘੱਟ ਤਨਖਾਹ ਵਧਾਈ ਜਾਣੀ ਚਾਹੀਦੀ ਹੈ
- ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ
- ਸੂਬੇ 'ਚ ਵਧ ਰਹੇ ਅਪਰਾਧਾਂ 'ਤੇ ਰੋਕ ਲਗਾਈ ਜਾਵੇ
- ਭ੍ਰਿਸ਼ਟਾਚਾਰ 'ਤੇ ਲਗਾਮ ਲਗਾਈ ਜਾਵੇ
- ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਅਤੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇ।


 


Related News