ਕੁਮਾਵਤ ਸਮਾਜ ਨੇ ਰੱਖੀ ਸ਼ਰਤ; ਲਾੜਾ ਕਲੀਨ ਸ਼ੇਵ ਹੋਵੇਗਾ ਤਾਂ ਹੀ ਹੋਵੇਗਾ ਵਿਆਹ
Friday, Jun 17, 2022 - 01:40 PM (IST)
ਪਾਲੀ- ਵਿਆਹ ਵਿਚ ਫੇਰਿਆਂ ਲਈ ਪਹਿਲੀ ਸ਼ਰਤ ਹੈ ਕਿ ਦਾੜੀ ਵਧੀ ਹੋਈ ਨਹੀਂ ਹੋਵੇਗੀ। ਕਲੀਨ ਸ਼ੇਵ ਹੋਵੇਗਾ ਤਾਂ ਹੀ ਵਿਆਹ ਹੋਵੇਗਾ। ਇਹ ਨਿਯਮ ਪਾਲੀ ਜ਼ਿਲੇ ਵਿਚ ਰਹਿਣ ਵਾਲੇ ਕੁਮਾਵਤ ਸਮਾਜ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਮੰਨਣੇ ਪੈਣਗੇ ਜੋ ਪ੍ਰਵਾਸੀ ਹਨ। ਕੁਮਾਵਤ ਸਮਾਜ ਦੇ ਪ੍ਰਧਾਨ ਲਕਸ਼ਮੀ ਨਾਰਾਇਣ ਟਾਂਕ ਨੇ ਦੱਸਿਆ ਕਿ ਇਨ੍ਹਾਂ 19 ਪਿੰਡਾਂ ਦੇ 20,000 ਪ੍ਰਵਾਸੀ ਗੁਜਰਾਤ, ਮਹਾਰਾਸ਼ਟਰ ਅਤੇ ਸਾਊਥ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦੇ ਹਨ। ਜੇਕਰ ਉਹ ਵੀ ਉਥੇ ਫੰਕਸ਼ਨ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਸਮਾਜ ਵਿਚ ਨਿਯਮ ਦੀ ਪਾਲਣਾ ਨਾ ਕਰਨ ’ਤੇ ਜੁਰਮਾਨਾ ਦੇਣਾ ਪਵੇਗਾ ਜੋ ਅਜੇ ਤੈਅ ਨਹੀਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਫੈਸ਼ਨ ਦੇ ਨਾਂ ਥੀਮ ਬੇਸਡ ਹੋਣ ਵਾਲੀ ਹਲਦੀ ਦੀ ਰਸਮ ਵਿਚ ਪੀਲੇ ਫੁੱਲ ਤੋਂ ਲੈ ਕੇ ਕੱਪੜੇ ਅਤੇ ਡੈਕੋਰੇਸ਼ਨ ’ਤੇ ਵੀ ਫਿਜ਼ੂਲਖਰਚੀ ਕੀਤੀ ਤਾਂ ਜੁਰਮਾਨਾ ਦੇਣਾ ਪਵੇਗਾ। ਇਹ ਫੈਸਲਾ ਹੈ ਕੁਮਾਵਤ ਸਮਾਜ ਦੇ 19 ਖੇੜਿਆਂ (ਪਿੰਡਾਂ) ਦਾ। ਦਰਅਸਲ ਵੀਰਵਾਰ ਨੂੰ ਪਾਲੀ ਸ਼ਹਿਰ ਵਿਚ ਕੁਮਾਵਤ ਸਮਾਜ ਦੀ ਬੈਠਕ ਹੋਈ। ਬੈਠਕ ਵਿਚ ਵਿਆਹਾਂ ਵਿਚ ਫੈਸ਼ਨ ਦੇ ਨਾਂ ’ਤੇ ਹੋਣ ਵਾਲੀ ਫਿਜ਼ੂਲਖਰਚੀ ਨੂੰ ਰੋਕਣ ਦਾ ਫੈਸਲਾ ਲਿਆ ਗਿਆ। ਨਾਲ ਹੀ ਮਾਯਰੇ ਤੋਂ ਲੈ ਕੇ ਗੰਗਾ ਪ੍ਰਸਾਦੀ ਵਿਚ ਦਿੱਤੇ ਜਾਣ ਵਾਲੇ ਤੋਹਫੇ, ਜ਼ੇਵਰਾਤ ਅਤੇ ਭੋਜਨ ’ਤੇ ਵੀ ਕਈ ਫੈਸਲੇ ਲਏ ਗਏ ਹਨ। ਸਮਾਜ ਦੇ ਲੋਕਾਂ ਦਾ ਤਰਕ ਹੈ ਕਿ ਵਿਆਹ ਇਕ ਸੰਸਕਾਰ ਹੈ ਅਤੇ ਲਾੜੇ ਨੂੰ ਇਸ ਵਿਚ ਰਾਜਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜਦਕਿ ਫੈਸ਼ਨ ਦੇ ਦੌਰ ਵਿਚ ਲਾੜੇ ਕਈ ਤਰ੍ਹਾਂ ਦੀ ਦਾੜੀ ਵਧਾ ਕੇ ਰਸਮਾਂ ਨਿਭਾਉਂਦੇ ਹਨ। ਸਮਾਜ ਦੇ ਲਕਸ਼ਮੀ ਟਾਂਕ ਅਤੇ ਬੋਹਰਾਰਾਮ ਮਾਲਵੀਆ ਨੇ ਕਿਹਾ ਕਿ ਫੈਸ਼ਨ ਮਨਜ਼ੂਰ ਹੈ ਪਰ ਵਿਆਹ ਵਿਚ ਇਸ ਤਰ੍ਹਾਂ ਨਹੀਂ। ਡੀ. ਜੇ. ’ਤੇ ਬਿੰਦੌਲੀ ਕੱਢਣ ਦਾ ਰਿਵਾਜ ਵਧ ਗਿਆ ਹੈ।