ਲਾੜੇ ਨੇ ਹੋਣ ਵਾਲੀ ਲਾੜੀ ਨੂੰ ਕੀਤਾ ਅਗਵਾ, ਦੋਸਤਾਂ ਨੂੰ ਬੁਲਾ ਕੇ ਰੋਲੀ ਕੁੜੀ ਦੀ ਪੱਤ

Wednesday, Nov 06, 2024 - 03:29 PM (IST)

ਲਾੜੇ ਨੇ ਹੋਣ ਵਾਲੀ ਲਾੜੀ ਨੂੰ ਕੀਤਾ ਅਗਵਾ, ਦੋਸਤਾਂ ਨੂੰ ਬੁਲਾ ਕੇ ਰੋਲੀ ਕੁੜੀ ਦੀ ਪੱਤ

ਆਗਰਾ-  ਇਕ ਨੌਜਵਾਨ ਦਿੱਲੀ ਤੋਂ 20 ਸਾਲਾ ਲੜਕੀ ਨੂੰ ਵਿਆਹ ਦਾ ਵਾਅਦਾ ਕਰਕੇ ਆਪਣੇ ਪਿੰਡ ਲੈ ਆਇਆ। ਵਿਆਹ ਤਾਂ ਦੂਰ ਦੀ ਗੱਲ ਦਰਿੰਦੇ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕੁੜੀ ਨੂੰ ਬੰਧਕ ਬਣਾ ਲਿਆ ਅਤੇ ਉਸ ਨਾਲ ਇਕ-ਇਕ ਕਰਕੇ ਜਬਰ-ਜ਼ਿਨਾਹ ਕੀਤਾ। ਮੰਗਲਵਾਰ ਨੂੰ ਪੀੜਤਾ ਦੋਸ਼ੀਆਂ ਦੇ ਚੁੰਗਲ ਤੋਂ ਬਚ ਕੇ ਥਾਣੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਨੇ ਪੀੜਤ ਕੁੜੀ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਰਾਜਸਥਾਨ ਦੇ ਗੰਗਾਨਗਰ 'ਚ ਆਪਣੀ ਵੱਡੀ ਭੈਣ ਦੇ ਘਰ ਆਈ ਹੋਈ ਸੀ। ਤਿੰਨ ਦਿਨ ਪਹਿਲਾਂ ਗੰਗਾਨਗਰ ਤੋਂ ਦਿੱਲੀ ਰੇਲਵੇ ਸਟੇਸ਼ਨ ਪਹੁੰਚੀ। ਉਸ ਨੂੰ ਆਪਣੇ ਭਰਾ ਨਾਲ ਕੇਰਲ ਜਾਣਾ ਸੀ। ਸਟੇਸ਼ਨ 'ਤੇ ਟਰੇਨ ਦੀ ਉਡੀਕ ਕਰਦੇ ਸਮੇਂ ਉਸ ਦੀ ਮੁਲਾਕਾਤ ਪੁਣੇ ਦੇ ਰਹਿਣ ਵਾਲੇ ਮਨੋਜ ਗਾਇਕਵਾੜ ਨਾਲ ਹੋਈ। ਉਹ ਉਸ ਨਾਲ ਪਿਆਰ ਦੀਆਂ ਗੱਲਾਂ ਕਰਨ ਲੱਗਾ। ਕੇਰਲ ਜਾਣ ਵਾਲੀ ਟਰੇਨ ਵਿਚ ਉਸ ਨਾਲ ਬੈਠ ਗਿਆ। ਇਸ ਦੌਰਾਨ ਉਸ ਨੂੰ ਵਿਆਹ ਝਾਂਸਾ ਦਿੱਤਾ ਗਿਆ। ਉਸ ਨੂੰ ਕੈਂਟ ਸਟੇਸ਼ਨ ’ਤੇ ਉਤਰਨ ਮਗਰੋਂ ਉਹ ਉਸ ਨੂੰ ਆਪਣੇ ਦੋਸਤ ਕਾਨ੍ਹਾ, ਵਾਸੀ ਪਿੰਡ ਭਲੜਾ, ਕਰਾਂਵਾਲੀ ਕੋਲ ਲੈ ਗਿਆ। ਉਸ ਨੂੰ ਦੋ ਦਿਨ ਤੱਕ ਕਮਰੇ ਵਿਚ ਬੰਦ ਰੱਖਿਆ ਗਿਆ।

ਇਕ ਰਾਤ ਖ਼ੁਦ..ਦੂਜੀ ਰਾਤ ਦੋਸਤਾਂ ਨੂੰ ਦੇ ਦਿੱਤੀ
ਪ੍ਰੇਮੀ ਨੌਜਵਾਨ ਨੇ ਕੁੜੀ ਨੂੰ 2 ਦਿਨ ਤੱਕ ਆਪਣੇ ਦੋਸਤ ਦੇ ਘਰ ਰੱਖਿਆ, ਜਦੋਂ ਇਕ ਰਾਤ ਉਸ ਨੇ ਖੁਦ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਦੂਜੀ ਰਾਤ ਉਸ ਨੂੰ ਆਪਣੇ ਦੋਸਤਾਂ ਦੇ ਹਵਾਲੇ ਕਰ ਦਿੱਤਾ। ਦੋ ਦਿਨਾਂ ਬਾਅਦ ਉਸ ਨੂੰ ਕਿਸੇ ਹੋਰ ਥਾਂ ’ਤੇ ਔਰਤ ਦੇ ਘਰ ਲੈ ਗਿਆ। ਕੁੜੀ ਨੇ ਉਸ ਔਰਤ ਨੂੰ ਸਾਰੀ ਗੱਲ ਦੱਸੀ। ਔਰਤ ਨੇ ਕੁੜੀ ਨੂੰ ਕਿਰਵਾਲੀ ਥਾਣੇ ਭੇਜ ਦਿੱਤਾ। ਪੁਲਸ ਨੇ ਮਨੋਜ ਅਤੇ ਕਾਨ੍ਹਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਪੀੜਤਾ ਦੀ ਮੈਡੀਕਲ ਜਾਂਚ ਕਰੇਗੀ।


author

Tanu

Content Editor

Related News