ਟਰੈਕਟਰ 'ਤੇ ਲਾੜੀ ਨੂੰ ਘਰ ਲਿਆਇਆ ਲਾੜਾ, ਕਿਹਾ-ਕਿਸਾਨ ਦੇ ਪੁੱਤ ਦਾ ਇਹੀ ਜਹਾਜ਼ ਹੈ

12/02/2023 3:01:10 PM

ਕੈਥਲ- ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੁਹਣਾ ਪਿੰਡ 'ਚ ਲਾੜੇ ਸੰਜੇ ਰੂਹਲ ਨੇ ਇਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ। ਸ਼ੁੱਕਰਵਾਰ ਨੂੰ ਉਸ ਦਾ ਵਿਆਹ ਸੀ ਅਤੇ ਵਿਦਾਈ ਤੋਂ ਬਾਅਦ ਸੰਜੂ ਆਪਣੀ ਲਾੜੀ ਮੋਨਿਕਾ ਨੂੰ ਟਰੈਕਟਰ 'ਤੇ ਬਿਠਾ ਕੇ ਘਰ ਲਿਆਇਆ। ਟਰੈਕਟਰ ਨੂੰ ਕਾਫ਼ੀ ਸਜਾਇਆ ਗਿਆ ਸੀ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਇਕ ਕਿਸਾਨ ਦਾ ਪੁੱਤ ਹੈ ਅਤੇ ਇਸ ਕਰ ਕੇ ਉਸ ਨੇ ਆਪਣੀ ਪਤਨੀ ਮੋਨਿਕਾ ਨੂੰ ਟਰੈਕਟਰ 'ਤੇ ਆਪਣੇ ਘਰ ਲਿਆਉਣ ਦਾ ਫ਼ੈਸਲਾ ਲਿਆ ਸੀ।

ਇਹ ਵੀ ਪੜ੍ਹੋ : 2 ਕਰੋੜ ਦਾ ਸੋਨਾ ਲੈ ਕੇ ਭਰਨੀ ਸੀ ਤਾਸ਼ਕੰਦ ਦੀ ਉਡਾਣ, ਏਅਰਪੋਰਟ 'ਤੇ ਖੁੱਲ੍ਹਿਆ ਰਾਜ਼

ਉਸ ਨੇ ਦੱਸਿਆ ਕਿ ਇਸ ਸਮੇਂ ਨੌਜਵਾਨਾਂ 'ਚ ਵੱਡੀਆਂ ਅਤੇ ਮਹਿੰਗੀਆਂ ਗੱਡੀਆਂ ਨੂੰ ਸਜਾ ਕੇ ਲਾੜੀ ਲਿਆਉਣ ਦਾ ਸ਼ੌਂਕ ਰਹਿੰਦਾ ਹੈ ਪਰ ਕਿਸਾਨ ਲਈ ਉਸ ਦਾ ਟਰੈਕਟਰ ਹੀ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਲਈ ਉਸ ਨੇ ਇਸ ਨੂੰ ਸਜਾਇਆ ਸੀ। ਸੰਜੂ ਨੇ ਕਿਹਾ ਕਿ ਜਿਸ ਟਰੈਕਟਰ ਨਾਲ ਕਿਸਾਨ ਆਪਣੇ ਖੇਤਾਂ ਦਾ ਸਾਰਾ ਕੰਮ ਕਰਦਾ ਹੈ, ਇਸ ਲਈ ਉਹ ਉਸ ਦੇ ਲਈ ਜਹਾਜ਼ ਦੇ ਸਾਮਾਨ ਹੈ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਮੋਨਿਕਾ ਗਰੈਜੂਏਟ ਹਨ ਅਤੇ ਉਨ੍ਹਾਂ ਨੇ ਕਿਸਾਨ ਪਰਿਵਾਰਾਂ ਦੀ ਭਲਾਈ ਲਈ ਹੀ ਇਸ ਪਹਿਲ ਦਾ ਫ਼ੈਸਲਾ ਲਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News