ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, ਵਿਆਹ ਤੋਂ ਅਗਲੇ ਦਿਨ ਲਾੜੇ ਨੇ ਕੀਤੀ ਅਜਿਹੀ ਹਰਕਤ ਕਿ ਪਹੁੰਚਿਆ ਥਾਣੇ

Wednesday, Feb 02, 2022 - 02:03 PM (IST)

ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ, ਵਿਆਹ ਤੋਂ ਅਗਲੇ ਦਿਨ ਲਾੜੇ ਨੇ ਕੀਤੀ ਅਜਿਹੀ ਹਰਕਤ ਕਿ ਪਹੁੰਚਿਆ ਥਾਣੇ

ਤਿਰੁਅਨੰਤਪੁਰਮ (ਵਾਰਤਾ)- ਕੇਰਲ ਦੇ ਕੋਲੱਮ ਜ਼ਿਲ੍ਹੇ 'ਚ ਆਪਣੇ ਹੀ ਵਿਆਹ 'ਚ ਲਾੜੇ ਦੇ ਚੋਰੀ ਕਰਨ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਅਡੂਰ 'ਚ ਹੋਏ ਇਕ ਵਿਆਹ 'ਚ ਆਪਣੀ ਹੀ ਲਾੜੀ ਦੇ ਘਰੋਂ ਸੋਨੇ ਦੇ ਗਹਿਣੇ ਅਤੇ ਲਗਭਗ ਢਾਈ ਲੱਖ ਨਗਦੀ ਲੈ ਕੇ ਦੌੜੇ ਲਾੜੇ ਨੂੰ ਆਖ਼ਰਕਾਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਕਾਇਮਕੁਲਮ ਵਾਸੀ 30 ਸਾਲਾ ਅਜਹਰੂਦੀਨ ਰਸ਼ੀਦ ਦਾ ਨਿਕਾਹ 30 ਜਨਵਰੀ ਨੂੰ ਹੋਇਆ ਸੀ ਅਤੇ ਉਸ ਤੋਂ ਬਾਅਦ ਜੋੜਾ ਲਾੜੀ ਦੇ ਘਰ ਪਝਕੁਲਮ ਰਹਿਣ ਚਲੇ ਗਏ ਸਨ। 

ਇਹ ਵੀ ਪੜ੍ਹੋ : ਨਸ਼ੇੜੀ ਪਤੀ ਦੀ ਹੈਵਾਨੀਅਤ, ਪਹਿਲਾਂ ਪਤਨੀ ਨੂੰ ਬੈਲਟਾਂ ਨਾਲ ਕੁੱਟਿਆ ਫਿਰ ਪੁੱਤ ਨੂੰ ਕੀਤਾ ਅੱਧ ਮਰਿਆ

ਵਿਆਹ ਦੇ ਦੂਜੇ ਹੀ ਦਿਨ ਰਸ਼ੀਦ ਇਹ ਕਹਿ ਕੇ ਉੱਥੋਂ ਚਲਾ ਗਿਆ ਕਿ ਉਸ ਦੇ ਦੋਸਤ ਦਾ ਹਾਦਸਾ ਹੋ ਗਿਆ ਅਤੇ ਉਹ ਉਸ ਨੂੰ ਦੇਖਣ ਜਾ ਰਿਹਾ ਹੈ। ਰਸ਼ੀਦ ਦੇ ਜਾਣ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਸੋਨੇ ਦੇ ਗਹਿਣੇ ਅਤੇ 2 ਲੱਖ 75 ਹਜ਼ਾਰ ਰੁਪਏ ਗਾਇਬ ਹਨ। ਇਸ ਤੋਂ ਬਾਅਦ ਘਰ ਵਾਲਿਆਂ ਨੇ ਰਸ਼ੀਦ ਨੂੰ ਫ਼ੋਨ ਕੀਤਾ ਪਰ ਉਸ ਦਾ ਫ਼ੋਨ ਸਵਿਚ ਆਫ਼ ਆਇਆ। ਲਾੜੀ ਦੇ ਪਰਿਵਾਰ ਵਾਲਿਆਂ ਨੇ ਇਸੇ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਰਸ਼ੀਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News