ਧਰਤੀ ''ਤੇ ਪਹਿਲੀ ਕਦੋਂ ਪਿਆ ਮੀਂਹ ! ਵਿਗਿਆਨੀਆਂ ਨੇ ਲੱਭ ਲਏ ਸਬੂਤ, ਇੰਝ ਖੁੱਲ੍ਹਿਆ ਰਾਜ਼
Friday, Aug 07, 2026 - 01:43 PM (IST)
ਵੈੱਬ ਡੈਸਕ: ਧਰਤੀ 'ਤੇ ਪਹਿਲੀ ਬਾਰਿਸ਼ ਕਦੋਂ ਹੋਈ ਸੀ? ਇਹ ਸਵਾਲ ਸਦੀਆਂ ਤੋਂ ਇੱਕ ਰਹੱਸ ਬਣਿਆ ਹੋਇਆ ਸੀ ਪਰ ਹੁਣ ਵਿਗਿਆਨੀਆਂ ਨੇ ਇਸ ਦਾ ਜਵਾਬ ਲੱਭ ਲਿਆ ਹੈ। ਤਾਜ਼ਾ ਖੋਜਾਂ ਮੁਤਾਬਕ ਧਰਤੀ 'ਤੇ ਬਾਰਿਸ਼ ਤੇ ਵਾਟਰ ਸਾਈਕਲ (ਜਲ ਚੱਕਰ) ਦੀ ਪ੍ਰਕਿਰਿਆ ਅੱਜ ਤੋਂ ਲਗਭਗ 4 ਅਰਬ ਸਾਲ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਵਿਗਿਆਨੀਆਂ ਨੂੰ ਇਸ ਸਵਾਲ ਦਾ ਜਵਾਬ ਪੱਛਮੀ ਆਸਟ੍ਰੇਲੀਆ ਦੀਆਂ ਜੈਕ ਹਿਲਜ਼ 'ਚ ਮਿਲੀਆਂ ਬਹੁਤ ਪੁਰਾਣੀਆਂ ਚਟਾਨਾਂ ਤੋਂ ਮਿਲਿਆ ਹੈ। ਸਾਲ 2024 ਵਿੱਚ ਸਾਹਮਣੇ ਆਈ ਇੱਕ ਅੰਤਰਰਾਸ਼ਟਰੀ ਖੋਜ ਵਿੱਚ 'ਜ਼ਿਰਕੋਨ' (Zircon) ਨਾਮਕ ਕ੍ਰਿਸਟਲ ਦੀ ਸਟੱਡੀ ਕੀਤੀ ਗਈ, ਜਿਸ 'ਚ ਅਰਬਾਂ ਸਾਲ ਪੁਰਾਣੇ ਵਾਤਾਵਰਣ ਦੇ ਰਸਾਇਣਕ ਸੰਕੇਤ ਸੁਰੱਖਿਅਤ ਸਨ। ਇਨ੍ਹਾਂ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਧਰਤੀ ਦੇ ਸ਼ੁਰੂਆਤੀ ਦੌਰ 'ਚ ਹੀ ਮਿੱਠੇ ਪਾਣੀ ਤੇ ਬਾਰਿਸ਼ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਧਰਤੀ ਦਾ ਜਨਮ ਲਗਭਗ 4.54 ਅਰਬ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਸਮੇਂ ਇਹ ਇੱਕ ਬਹੁਤ ਹੀ ਗਰਮ ਗੋਲਾ ਸੀ। ਜਵਾਲਾਮੁਖੀ ਗਤੀਵਿਧੀਆਂ ਕਾਰਨ ਵਾਤਾਵਰਣ ਵਿੱਚ ਪਾਣੀ ਦੀ ਵਾਸ਼ਪ (water vapor) ਲਗਾਤਾਰ ਜਮ੍ਹਾਂ ਹੁੰਦੀ ਰਹੀ। ਜਦੋਂ ਧਰਤੀ ਦਾ ਤਾਪਮਾਨ ਘੱਟ ਹੋਇਆ ਤਾਂ ਇਹ ਵਾਸ਼ਪ ਬੱਦਲਾਂ ਵਿੱਚ ਬਦਲ ਗਈ ਤੇ ਬਾਰਿਸ਼ ਦੇ ਰੂਪ ਵਿੱਚ ਧਰਤੀ 'ਤੇ ਡਿੱਗਣ ਲੱਗੀ। ਵਿਗਿਆਨੀਆਂ ਅਨੁਸਾਰ ਇਸ ਪਾਣੀ ਦੇ ਭੰਡਾਰ 'ਚ ਪੁਲਾੜ ਤੋਂ ਆਏ ਐਸਟੇਰੋਇਡਜ਼ ਦਾ ਵੀ ਯੋਗਦਾਨ ਹੋ ਸਕਦਾ ਹੈ।
ਇਹ ਪਹਿਲੀ ਬਾਰਿਸ਼ ਸਿਰਫ਼ ਪਾਣੀ ਡਿੱਗਣ ਦੀ ਘਟਨਾ ਨਹੀਂ ਸੀ ਸਗੋਂ ਇਸ ਨੇ ਧਰਤੀ 'ਤੇ ਜੀਵਨ ਪਨਪਣ ਲਈ ਜ਼ਰੂਰੀ ਹਾਲਾਤ ਪੈਦਾ ਕੀਤੇ। ਬਾਰਿਸ਼ ਦਾ ਪਾਣੀ ਹੌਲੀ-ਹੌਲੀ ਨੀਵੀਆਂ ਥਾਵਾਂ ਅਤੇ ਖੱਡਿਆਂ ਵਿੱਚ ਜਮ੍ਹਾਂ ਹੋਣ ਲੱਗਾ, ਜਿਸ ਨਾਲ ਸਮੁੰਦਰਾਂ ਅਤੇ ਮਹਾਸਾਗਰਾਂ ਦਾ ਨਿਰਮਾਣ ਹੋਇਆ। ਇਸੇ ਪਾਣੀ ਅਤੇ ਵਾਟਰ ਸਾਈਕਲ ਦੀ ਮੌਜੂਦਗੀ ਕਾਰਨ ਹੀ ਅੱਜ ਧਰਤੀ ਜੀਵਨ ਨਾਲ ਭਰਪੂਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
