ਅਨਿਲ ਵਿਜ ਨੂੰ ਮਿਲੇ ਦਿ ਗ੍ਰੇਟ ਖਲੀ, ਕਿਹਾ- ਵਿਜ ਵਰਗੇ ਨੇਤਾਵਾਂ ਕਾਰਨ ਦੇਸ਼ ਤਰੱਕੀ ਕਰ ਰਿਹਾ

Sunday, Feb 04, 2024 - 06:59 PM (IST)

ਅਨਿਲ ਵਿਜ ਨੂੰ ਮਿਲੇ ਦਿ ਗ੍ਰੇਟ ਖਲੀ, ਕਿਹਾ- ਵਿਜ ਵਰਗੇ ਨੇਤਾਵਾਂ ਕਾਰਨ ਦੇਸ਼ ਤਰੱਕੀ ਕਰ ਰਿਹਾ

ਅੰਬਾਲਾ- ਪਹਿਲਵਾਨ ਦਿ ਗ੍ਰੇਟ ਖਲੀ ਨੇ ਅੰਬਾਲਾ ਕੈਂਟ ਸਦਰ ਬਾਜ਼ਾਰ ਚੌਕ ਟੀ-ਪੁਆਇੰਟ 'ਤੇ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਚਾਹ ਪੀਂਦੇ ਹੋਏ ਚਰਚਾ ਕੀਤੀ। ਗ੍ਰਹਿ ਮੰਤਰੀ ਅਨਿਲ ਵਿਜ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਦਿ ਗ੍ਰੇਟ ਖਲੀ ਨੇ ਟੀ-ਪੁਆਇੰਟ ਦੀ ਲਾਈਵ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤਾ।

PunjabKesari

ਵਿਜ ਨੇ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਵੱਡੇ-ਵੱਡੇ ਮੈਚ ਜਿੱਤਣ ਵਾਲੇ ਅਤੇ ਵੱਡੇ ਪਹਿਲਵਾਨਾਂ ਨੂੰ ਹਰਾਉਣ ਵਾਲਾ ਵਿਸ਼ਵ ਪ੍ਰਸਿੱਧ ਖਿਡਾਰੀ ਦਿ ਗ੍ਰੇਟ ਖਲੀ ਅੱਜ ਸਾਡੇ ਨਾਲ ਟੀ-ਪੁਆਇੰਟ 'ਤੇ ਬੈਠ ਕੇ ਚਾਹ ਪੀ ਰਿਹਾ ਹੈ। ਗ੍ਰੇਟ ਖਲੀ ਨੇ ਕਿਹਾ ਕਿ ਜਿਸ ਤਰ੍ਹਾਂ ਧਰਤੀ ਸਾਧੂਆਂ ਅਤੇ ਸੰਤਾਂ 'ਤੇ ਟਿਕੀ ਹੋਈ ਹੈ, ਉਸੇ ਤਰ੍ਹਾਂ ਰਾਜਨੀਤੀ ਚੰਗੇ ਲੋਕਾਂ 'ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਜ ਵਰਗੇ ਆਗੂ ਰਾਜਨੀਤੀ ਵਿੱਚ ਹੋਣਗੇ ਤਾਂ ਸਾਡਾ ਦੇਸ਼ ਬਹੁਤ ਤਰੱਕੀ ਕਰੇਗਾ। ਖਲੀ ਨੇ ਕਿਹਾ ਕਿ ਉਨ੍ਹਾਂ ਦੀ ਬਦੌਲਤ ਅੱਜ ਅੰਬਾਲਾ ਕੈਂਟ ਦਾ ਰੂਪ ਬਦਲ ਗਿਆ ਹੈ।


author

Rakesh

Content Editor

Related News