ਸਰਕਾਰ ਨੇ Expressway ''ਤੇ ਵਾਹਨਾਂ ਦੀ ਸਪੀਡ ਲਿਮਿਟ ਵਧਾਈ

04/17/2018 1:52:16 AM

ਜਲੰਧਰ—ਭਾਰਤੀ ਸਰਕਾਰ ਨੇ ਵਾਹਨਾਂ ਦੀ ਜ਼ਿਆਦਾ ਸਪੀਡ ਦੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਦੇ ਤਹਿਤ ਐਕਸਪ੍ਰੈੱਸ ਵੇਅ ਅਤੇ ਨੈਸ਼ਨਲ ਹਾਈਵੇਅ 'ਤੇ ਚੱਲਣ ਵਾਲੇ ਵਾਹਨਾਂ ਦੀ ਜ਼ਿਆਦਾ ਰਫਤਾਰ 'ਚ ਵੀ ਵਾਧਾ ਕੀਤਾ ਗਿਆ ਹੈ। 


ਐਕਸਪ੍ਰੈੱਸ ਵੇਅ
ਐਕਸਪ੍ਰੈੱਸ ਵੇਅ 'ਤੇ ਸਪੀਡ 'ਚ ਵੱਡਾ ਬਦਲਾਅ ਦੇ ਬਾਅਦ ਨਿੱਜੀ ਗੱਡੀਆਂ (ਕਾਰ) ਦੀ ਸਪੀਡ 120 ਕਿਲੋਮੀਟਰ ਪ੍ਰਤੀਘੰਟਾ ਅਤੇ ਟੈਕਸੀਆਂ ਦੀ ਸਪੀਡ 100 ਕਿਲੋਮੀਟਰ ਪ੍ਰਤੀਘੰਟਾ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ ਨਿੱਜੀ ਗੱਡੀਆਂ ਲਈ 100 ਅਤੇ ਟੈਕਸੀਆਂ ਲਈ 80 ਕਿਲੋਮੀਟਰ ਪ੍ਰਤੀਘੰਟਾ ਸੀ।


ਨੈਸ਼ਨਲ ਹਾਈਵੇਅ
ਨੈਸ਼ਨਲ ਹਾਈਵੇਅ 'ਤੇ ਨਿੱਜੀ ਵਾਹਨ ਹੁਣ 90 ਦੀ ਜਗ੍ਹਾ 100 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਦੌੜ ਸਕਣਗੇ ਤਾਂ ਉੱਥੇ ਟੈਕਸੀਆਂ ਲਈ ਇਹ ਸੀਮਾ 70 ਤੋਂ ਵਧ ਕੇ 90 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋਪਹੀਆ ਅਤੇ ਵਪਾਰਕ ਵਾਹਨ ਲਈ ਜ਼ਿਆਦਾ ਤਰ ਸਪੀਡ ਹੁਣ 80 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ।


Related News