ਵਿਦੇਸ਼ਾਂ ''ਚ ਜਮਾ ਕਾਲੇ ਧਨ ਦੇ ਬਾਰੇ ''ਚ ਸਰਕਾਰ ਕੋਲ ਨਹੀਂ ਹੈ ਕੋਈ ਜਾਣਕਾਰੀ

07/21/2017 8:16:29 PM

ਨਵੀਂ ਦਿੱਲੀ— ਭਾਰਤੀਆਂ ਨੇ ਵਿਦੇਸ਼ਾਂ ਜਾ ਵਿਦੇਸ਼ੀ ਬੈਂਕਾਂ 'ਚ ਜਿਨ੍ਹਾਂ ਜ਼ਿਆਦਾ ਕਾਲਾ ਧਨ ਰੱਖਿਆ ਹੈ ਉਸ ਬਾਰੇ 'ਚ ਸਰਕਾਰ ਕੋਲ ਕੋਈ ਅਧਿਕਾਰੀਕ ਅਨੁਮਾਨ ਨਹੀਂ ਹੈ। ਲੋਕਸਭਾ 'ਚ ਇਕ ਸਵਾਲ ਦਾ ਲਿਖਿਤ 'ਚ ਜਵਾਬ ਦਿੰਦੇ ਹੋਏ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਗੱਲ ਕਹੀ। ਹਾਲਾਂਕਿ ਦੱਸਿਆ ਕਿ ਵਿੱਤ ਮਾਮਲੇ 'ਤੇ ਸਥਾਈ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਸਰਕਾਰ ਨੇ ਦੇਸ਼ ਦੇ ਅੰਦਰ ਅਤੇ ਬਾਹਰ ਦੇ ਧਨ ਦਾ ਅਨੁਮਾਨ ਲਗਾਉਣ ਦੇ ਲਈ ਇਕ ਅਧਿਐਨ ਸ਼ੁਰੂ ਕਰਵਾਇਆ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਅਧਿਐਨ ਰਾਸ਼ਟਰੀ ਲੋਕ ਵਿੱਤ ਅਤੇ ਨੀਤੀ ( ਐੱਨ. ਆਈ. ਪੀ. ਐੱਫ. ਪੀ) ਨੈਸ਼ਨਲ ਇਕਨਾਮਿਕ ਰਿਸਰਚ ਪਰੀਸ਼ਦ ( ਐੱਨ. ਸੀ. ਏ. ਈ. ਆਰ) ਅਤੇ ਰਾਸ਼ਟਰੀ ਵਿੱਤ ਪ੍ਰਬੰਧ ਸੰਸਥਾ (ਐੱਨ. ਆਈ. ਐੱਫ. ਐੱਮ) ਵਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਸੰਸਥਾਨਾਂ ਦੀ ਰਿਪੋਰਟ ਦੇ ਨਤੀਜ਼ੇ 'ਤੇ ਸਰਕਾਰ ਦੀ ਪ੍ਰਕਿਰਿਆ ਵਿੱਤ ਮਾਮਲੇ ਦੀ ਸਥਾਈ ਕਮੇਟੀ ਦੇ ਅੱਗੇ ਜਲਦੀ ਹੀ ਪੇਸ਼ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਸਵਿਟਜ਼ਰਲੈਂਡ 'ਚ ਐੱਚ. ਐੱਸ. ਬੀ. ਸੀ. ਦੇ ਬੈਂਕਾਂ 'ਚ 628 ਭਾਰਤੀਆਂ ਦੇ ਬੈਂਕ ਖਾਤੇ ਹੋਣ ਦੀ ਸੂਚਨਾ ਸਰਕਾਰ ਨੂੰ ਫਰਾਂਸ ਸਰਕਾਰ ਦੋਹਰੇ ਕਰਾਧਾਨ ਤੋਂ ਬਚਾਅ ਸਮਝੌਤੇ (ਡੀ. ਟੀ. ਏ. ਸੀ) ਦੇ ਤਹਿਤ ਮਿਲੀ ਸੀ। ਇਸ ਮਾਮਲੇ ਦੀ ਜਾਂਚ ਦੇ ਰਾਹੀ 8,437 ਕਰੋੜ ਰੁਪਏ ਦੀ ਅਣ-ਐਲਾਨਿਆ ਨੂੰ ਮਈ 2017 ਤੱਕ ਕਰ ਦੇ ਦਾਇਰੇ 'ਚ ਲਗਾਇਆ ਗਿਆ। ਦੱਸਣਯੋਗ ਹੈ ਕਿ ਕਾਲਾ ਧਨ 'ਤੇ ਰੋਕ ਲਗਾਉਣ ਲਈ ਸੂਚਨਾ ਦੇ ਆਦਾਨ ਪ੍ਰਦਾਨ ਲਈ ਜਾਣਕਾਰੀ 2017 ਤੱਕ ਭਾਰਤ ਦੇ 139 ਦੇਸ਼ਾਂ, ਸਿੰਗਾਪੁਰ ਸਮੇਤ ਵਿਦੇਸ਼ੀ ਖੇਤਰ ਅਧਿਕਾਰਾਂ ਦੇ ਨਾਲ ਕਰ ਸਮਝੌਤੇ ਹਨ। 


Related News