ਲਾਈਵ ਫਾਹਾ ਲਗਾਉਂਦੀ ਗੂੰਗੀ-ਬੋਲੀ ਮੁਟਿਆਰ ਨੂੰ ਬਚਾਇਆ
Saturday, Mar 17, 2018 - 10:05 AM (IST)
ਇੰਦੌਰ— ਮੱਧ ਪ੍ਰਦੇਸ਼ ਪੁਲਸ ਗੂੰਗੇ-ਬੋਲੇ ਸਹਾਇਤਾ ਕੇਂਦਰ ਇੰਦੌਰ ਦੀ ਮਦਦ ਨਾਲ ਸ਼ੁੱਕਰਵਾਰ ਨੂੰ ਰਾਜਸਥਾਨ ਵਾਸੀ 26 ਸਾਲਾ ਗੂੰਗੀ-ਬੋਲੀ ਮੁਟਿਆਰ ਨੂੰ ਵੀਡੀਓ ਕਾਲਿੰਗ ਕਰ ਕੇ 'ਲਾਈਵ ਫਾਹਾ' ਲਗਾਉਣ ਤੋਂ ਪਹਿਲਾਂ ਸਥਾਨਕ ਪੁਲਸ ਨੇ ਉਸ ਨੂੰ ਬਚਾ ਲਿਆ। ਸਹਾਇਤਾ ਕੇਂਦਰ ਦੀ ਕਨਵੀਨਰ ਮੋਨਿਕਾ ਗਿਆਨੇਂਦਰ ਪੁਰੋਹਿਤ ਨੇ ਦੱਸਿਆ ਕਿ ਪੀੜਤਾ ਨੇ ਇੰਟਰਨੈੱਟ ਤੋਂ ਸਾਡਾ ਨੰਬਰ ਲੈ ਕੇ ਸੰਪਰਕ ਕੀਤਾ। ਬੋਲਣ-ਸੁਣਨ ਵਿਚ ਅਸਮਰੱਥ ਪੀੜਤ ਬੇਹੱਦ ਤਣਾਅ ਵਿਚ ਆਪਣੀ ਹੋਸ਼ ਗੁਆ ਚੁਕੀ ਸੀ। ਉਹ ਪਰੇਸ਼ਾਨ ਹੋ ਕੇ ਵੀਡੀਓ ਕਾਲਿੰਗ ਕਰ ਕੇ ਲਾਈਵ ਫਾਹਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ।
ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਗੱਲੰ ਵਿਚ ਉਲਝਾ ਕੇ ਹਨੂੰਮਾਨਗੜ੍ਹ ਜ਼ਿਲੇ ਪੁਲਸ ਸੁਪਰਡੈਂਟ ਨਾਲ ਸੰਪਰਕ ਕਰ ਕੇ ਮੁਟਿਆਰ ਨੂੰ ਰੈਸਕਿਊ ਕਰਨ ਦੀ ਬੇਨਤੀ ਕੀਤੀ ਗਈ। ਇਸ ਦਰਮਿਆਨ ਪੀੜਤਾ ਕੋਲੋਂ ਉਸ ਦੇ ਘਰ ਅਤੇ ਸਮੱਸਿਆ ਦੀ ਜਾਣਕਾਰੀ ਲੈ ਕੇ ਪੁਲਸ ਨੂੰ ਮੁਹੱਈਆ ਕਰਵਾਈ ਗਈ। ਪੁਲਸ ਸੁਪਰਡੈਂਟ ਹਨੂੰਮਾਨਗੜ੍ਹ ਯਦਰਾਮ ਬਾਂਸਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੀੜਤਾ ਨੂੰ ਫਾਹਾ ਲਗਾਉਣ ਤੋਂ ਪਹਿਲਾਂ ਸਵੇਰੇ ਬਚਾਅ ਲਿਆ ਗਿਆ।
