ਉਧਾਰੀ ਦੇ ਪੈਸੇ ਵਾਪਸ ਲੈਣ ਗਈ ਲੜਕੀ ''ਤੇ ਵਿਅਕਤੀ ਨੇ ਕੀਤਾ ਚਾਕੂ ਨਾਲ ਹਮਲਾ
Friday, Apr 13, 2018 - 11:10 AM (IST)

ਨਵੀਂ ਦਿੱਲੀ— ਸਰਿਤਾ ਬਿਹਾਰ ਥਾਣੇ ਤੋਂ 500 ਕਦਮ ਦੀ ਦੂਰੀ 'ਤੇ ਅਨਵਰ ਨਾਮ ਦੇ ਦੋਸ਼ੀ ਨੇ ਉਧਾਰ ਦੇ ਪੰਜ ਲੱਖ ਰੁਪਏ ਮੰਗਣ 'ਤੇ ਨੀਤੂ ਸ਼ਰਮਾ ਨਾਮ ਦੀ ਲੜਕੀ 'ਤੇ ਹਮਲਾ ਕਰ ਦਿੱਤਾ। ਉਸ ਨੇ ਚਾਕੂ ਨਾਲ 10 ਤੋਂ 12 ਵਾਰ ਕੀਤੇ। ਉਸ ਦੀ ਗਰਦਨ, ਛਾਤੀ ਅਤੇ ਪੇਟ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹੁਣ ਉਹ ਅਪੋਲੋ ਦੇ ਆਈ.ਸੀ.ਯੂ 'ਚ ਭਰਤੀ ਹੈ। ਜਿੱਥੇ ਉਹ ਜੀਵਨ ਅਤੇ ਮੌਤ ਵਿਚਕਾਰ ਲੜ ਰਹੀ ਹੈ। ਵਾਰਦਾਤ ਦੇ ਬਾਅਦ ਅਨਵਰ ਹੁਸੈਨ ਨਾਮ ਦਾ ਦੋਸ਼ੀ ਆਪਣੇ ਪਰਿਵਾਰ ਦੇ ਨਾਲ ਫਰਾਰ ਹੈ। ਸਰਿਤਾ ਬਿਹਾਰ ਪੁਲਸ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।
ਪੁਲਸ ਮੁਤਾਬਕ ਨੀਤੂ ਸ਼ਰਮਾ ਆਪਣੇ ਪਰਿਵਾਰ ਨਾਲ ਗ੍ਰੇਟਰ ਨੋਇਡਾ 'ਚ ਰਹਿੰਦੀ ਹੈ। ਪਰਿਵਾਰ 'ਚ ਪਤੀ ਪੰਕਜ ਸ਼ਰਮਾ ਅਤੇ ਤਿੰਨ ਸਾਲ ਦੀ ਬੇਟੀ ਪਰਿਧੀ ਹੈ। ਨੀਤੂ ਹਾਊਸ ਵਾਇਫ ਹੈ। ਬੁੱਧਵਰ ਰਾਤੀ ਕਰੀਬ 8.45 ਵਜੇ ਇਲਾਕੇ 'ਚ ਗਸ਼ਤ ਕਰ ਰਹੀ ਪੁਲਸ ਨੇ ਦੇਖਿਆ ਕਿ ਇਕ ਵਿਅਕਤੀ ਅਤੇ ਲੜਕੀ ਜਸੋਲਾ ਗੋਲ ਚੱਕਰ ਨੇੜੇ ਸਕੂਟਰੀ 'ਤੇ ਗੱਲਬਾਤ ਕਰ ਰਹੇ ਹਨ। ਕੁਝ ਦੇਰ ਬਾਅਦ ਵਾਪਸ ਆਏ ਤਾਂ ਦੇਖਿਆ ਕਿ ਜਿੱਥੇ ਲੜਕਾ-ਲੜਕੀ ਗੱਲ ਕਰ ਰਹੇ ਹਨ ਉਥੇ ਬਹੁਤ ਭੀੜ ਇੱਕਠੀ ਹੋਈ ਹੈ। ਪੁੱਜਣ 'ਤੇ ਦੇਖਿਆ ਕਿ ਮਹਿਲਾ ਖੂਨ ਨਾਲ ਲੱਥਪੱਥ ਪਈ ਹੈ। ਪੁਲਸ ਨੇ ਤੁਰੰਤ ਉਸ ਨੂੰ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ। ਰਸਤੇ 'ਚ ਉਸ ਨੇ ਆਪਣਾ ਨਾਮ ਨੀਤੂ ਦੱਸਿਆ ਅਤੇ ਕਿਹਾ ਕਿ ਅਨਵਰ ਹੁਸੈਨ ਨਾਮ ਦੇ ਦੋਸ਼ੀ ਨੇ ਉਸ ਨੂੰ ਚਾਕੂ ਮਾਰਿਆ ਹੈ।
ਨੀਤੂ ਦੇ ਭਰਾ ਅੰਸ਼ੂ ਨੇ ਦੱਸਿਆ ਕਿ ਕਾਸ਼ ਉਸ ਦੀ ਗੱਲ ਭੈਣ ਮੰਨ ਜਾਂਦੀ। ਉਸ ਨੇ ਆਪਣੀ ਭੈਣ ਨੂੰ ਮਨਾਂ ਕੀਤਾ ਸੀ ਕਿ ਰਾਤ ਦੇ 8 ਵੱਜ ਰਹੇ ਹਨ, ਅੱਜ ਉਸ ਨੂੰ ਮਿਲਣ ਨਾ ਜਾਓ। ਵੀਰਵਾਰ ਨੂੰ ਦੋਵੇਂ ਸਕੂਟੀ ਤੋਂ ਮਿਲਣ ਚਲਾਂਗੇ ਅਤੇ ਉਸ ਤੋਂ ਪੈਸੇ ਲੈ ਲਵਾਂਗੇ ਪਰ ਨੀਤੂ ਨੇ ਕਿਹਾ ਕਿ ਕੱਲ ਕੋਈ ਹੋਰ ਬਹਾਨਾ ਨਾ ਬਣਾ ਦੇ। ਇਸ ਲਈ ਅੱਜ ਹੀ ਮਿਲਣ ਜਾ ਰਹੀ ਹਾਂ। ਉਸ ਦੇ ਬਾਅਦ ਉਹ ਸਕੂਟਰੀ ਲੈ ਕੇ ਚਲੀ ਗਈ। ਰਾਤੀ ਕਰੀਬ 9 ਵਜੇ ਉਸ ਨੂੰ ਸੂਚਨਾ ਮਿਲੀ ਕਿ ਅਨਵਰ ਨੇ ਉਸ ਨੂੰ ਚਾਕੂ ਮਾਰ ਦਿੱਤਾ ਹੈ ਅਤੇ ਉਸ ਨੂੰ ਅਪੋਲੋ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨੀਤੂ ਦੇ ਭਰਾ ਅੰਸ਼ੂ ਨੇ ਦੱਸਿਆ ਕਿ ਉਸ ਦੀ ਇਕ ਕਜ਼ਨ ਹੈ ਜੋ ਆਪਣੇ ਪਰਿਵਾਰ ਨਾਲ ਗਾਜੀਆਬਾਦ 'ਚ ਰਹਿੰਦੀ ਹੈ। ਇਕ ਸਾਲ ਪਹਿਲੇ ਹੀ ਇਕ ਪਾਰਟੀ 'ਚ ਦੋਸ਼ੀ ਅਨਵਰ ਹੁਸੈਨ ਨਾਲ ਨੀਤੂ ਦੀ ਮੁਲਾਕਾਤ ਹੋਈ ਸੀ। ਉਸ ਨੇ ਖੁਦ ਨੂੰ ਫਾਇਨੈਂਸਰ ਦੱਸਿਆ ਸੀ। ਉਹ ਆਪਣੀ ਪਤਨੀ ਅਤੇ ਬੇਟੀ ਨਾਲ ਜਸੋਲਾ ਪਿੰਡ 'ਚ ਰਹਿੰਦਾ ਹੈ। ਉਸ ਨੂੰ ਨੀਤੂ ਨੂੰ ਝਾਂਸਾ ਦਿੱਤਾ ਸੀ ਕਿ ਉਹ ਪੰਜ ਲੱਖ ਰੁਪਏ ਦਵੇ। ਉਸ ਦੇ ਬਾਅਦ ਉਸ ਨੂੰ ਬਚਤ ਸਮੇਤ ਸਾਰੇ ਪੈਸੇ ਵਾਪਸ ਕਰ ਦਵੇਗਾ ਪਰ ਬਾਅਦ 'ਚ ਪੈਸੇ ਮੰਗਣ 'ਤੇ ਕੋਈ ਨਾ ਕੋਈ ਬਹਾਨਾ ਬਣਾ ਰਿਹਾ ਸੀ। ਬੁੱਧਵਾਰ ਨੂੰ ਨੀਤੂ ਨੇ ਉਸ ਨੂੰ ਫੋਨ ਕਰਕੇ ਪੈਸੇ ਦੇਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਉਹ ਜਸੋਲਾ ਮੈਟਰੋ 'ਤੇ ਆ ਜਾਵੇ। ਉਸ ਨੂੰ ਪੈਸੇ ਦੇ ਦਵੇਗਾ। ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।