ਹੈਰਾਨੀਜਨਕ! ਪ੍ਰੇਮੀ ਖ਼ਿਲਾਫ਼ ਮੁਕੱਦਮਾ ਦਰਜ ਕਰਾਉਣ ਗਈ ਕੁੜੀ ਦਾ ਥਾਣੇ ''ਚ ਕਰਵਾ ਦਿੱਤਾ ਨਿਕਾਹ

Saturday, Jul 17, 2021 - 12:43 PM (IST)

ਹੈਰਾਨੀਜਨਕ! ਪ੍ਰੇਮੀ ਖ਼ਿਲਾਫ਼ ਮੁਕੱਦਮਾ ਦਰਜ ਕਰਾਉਣ ਗਈ ਕੁੜੀ ਦਾ ਥਾਣੇ ''ਚ ਕਰਵਾ ਦਿੱਤਾ ਨਿਕਾਹ

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ 'ਚ ਪੁਲਸ ਨੇ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਇਕ ਪ੍ਰੇਮੀ ਜੋੜੇ ਦਾ ਥਾਣਾ ਕੰਪਲੈਕਸ 'ਚ ਰੀਤੀ ਰਿਵਾਜ਼ਾਂ ਨਾਲ ਨਿਕਾਹ ਕਰਵਾ ਦਿੱਤਾ। ਮਾਮਲਾ ਬਹਿਰਾਈਚ ਜ਼ਿਲ੍ਹੇ ਦੇ ਰਾਨੀਪੁਰਵਾ ਪਿੰਡ ਦਾ ਹੈ। ਪਿੰਡ ਵਾਸੀਆਂ ਅਨੁਸਾਰ, ਸ਼ਾਹਿਦ ਅਲੀ ਨਾਮੀ ਨੌਜਵਾਨ ਦਾ ਪਿੰਡ ਦੀ ਹੀ ਇਕ ਕੁੜੀ ਨਾਲ ਬੀਤੇ ਇਕ ਸਾਲ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਦੋਵੇਂ ਇਕ ਹੀ ਭਾਈਚਾਰੇ ਦੇ ਸਨ, ਫਿਰ ਵੀ ਇਨ੍ਹਾਂ ਦੇ ਪਰਿਵਾਰ ਵਾਲੇ ਖ਼ਾਸ ਤੌਰ 'ਤੇ ਮੁੰਡੇ ਦੇ ਘਰ ਵਾਲੇ ਵਿਆਹ ਲਈ ਰਾਜ਼ੀ ਨਹੀਂ ਸਨ। ਦੋਵੇਂ ਪੱਖ ਆਏ ਦਿਨ ਝਗੜਦੇ ਸਨ ਅਤੇ ਕਦੇ-ਕਦੇ ਇਕ ਦੂਜੇ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਜਾਂਦੇ ਸਨ।

ਇਹ ਵੀ ਪੜ੍ਹੋ : ਕੋਰੋਨਾ ਦੌਰਾਨ ਭਾਰਤ 'ਚ  ਦਿਮਾਗ਼ੀ ਮਰੀਜ਼ਾਂ ਦੀ ਗਿਣਤੀ ਵਧੀ, ਇਹ ਹਨ ਕਾਰਨ

ਸ਼ੁੱਕਰਵਾਰ ਨੂੰ ਕੁੜੀ ਆਪਣੇ ਪ੍ਰੇਮੀ ਵਿਰੁੱਧ ਹੀ ਮੁਕੱਦਮਾ ਦਰਜ ਕਰਵਾਉਣ ਲਈ ਥਾਣੇ ਪਹੁੰਚ ਗਈ ਅਤੇ ਉੱਥੇ ਹੀ ਦੂਜਾ ਪੱਖ ਵੀ ਕੁੜੀ ਵਾਲਿਆਂ ਦੇ ਘਰ ਵਾਲਿਆਂ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚਿਆ। ਥਾਣਾ ਮੁਖੀ ਮਨੋਜ ਕੁਮਾਰ ਰਾਏ ਨੇ ਦੋਹਾਂ ਪਰਿਵਾਰਾਂ ਦੇ ਵੱਡੇ-ਬਜ਼ੁਰਗਾਂ ਅਤੇ ਪਿੰਡ ਦੇ ਲੋਕਾਂ ਨੂੰ ਥਾਣੇ ਬੁਲਾਇਆ। ਪੁਲਸ ਅਧਿਕਾਰੀਆਂ ਨੇ ਦੋਹਾਂ ਪਰਿਵਾਰਾਂ ਵਿਚਾਲੇ ਸੁਲਾਹ ਕਰਵਾਈ ਅਤੇ ਜਲਦੀ 'ਚ ਕਾਜੀ ਬੁਲਾਏ ਅਤੇ ਸ਼ੁੱਕਰਵਾਰ ਸ਼ਾਮ ਨੂੰ ਥਾਣੇ 'ਚ ਹੀ ਪ੍ਰੇਮੀ ਜੋੜੇ ਦਾ ਨਿਕਾਹ ਕਰਵਾ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਤੋਂ ਮਿਲੀ ਥੋੜ੍ਹੀ ਰਾਹਤ, ਦੇਸ਼ 'ਚ ਫਿਰ 40 ਹਜ਼ਾਰ ਤੋਂ ਘੱਟ ਹੋਇਆ ਨਵੇਂ ਮਾਮਲਿਆਂ ਦਾ ਅੰਕੜਾ


author

DIsha

Content Editor

Related News