ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਮੁੰਡੇ ਨੇ ਤੋੜਿਆ ਰਿਸ਼ਤਾ, ਪਰੇਸ਼ਾਨ ਕੁੜੀ ਨੇ ਕੀਤਾ ਆਤਮਦਾਹ

Monday, Aug 23, 2021 - 04:38 PM (IST)

ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਮੁੰਡੇ ਨੇ ਤੋੜਿਆ ਰਿਸ਼ਤਾ, ਪਰੇਸ਼ਾਨ ਕੁੜੀ ਨੇ ਕੀਤਾ ਆਤਮਦਾਹ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਭੋਜੀਪੁਰਾ ਖੇਤਰ ’ਚ ਦਾਜ ਦੀ ਮੰਗ ਨੂੰ ਲੈ ਕੇ ਮੁੰਡੇ ਵਾਲਿਆਂ ਵਲੋਂ ਰਿਸ਼ਤਾ ਤੋੜੇ ਜਾਣ ਤੋਂ ਨਾਰਾਜ਼ ਇਕ ਕੁੜੀ ਨੇ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੁਪਰਡੈਂਟ ਰਾਜ ਕੁਮਾਰ ਅਗਰਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਭੋਜੀਪੁਰਾ ਥਾਣਾ ਖੇਤਰ ਦੇ ਅੰਬਰਪੁਰ ਪਿੰਡ ਵਾਸੀ ਕਾਸਿਮ ਖਾਨ ਨੇ ਪਿਛਲੇ ਮਹੀਨੇ ਆਪਣੀ 19 ਸਾਲਾ ਧੀ ਤਬਸਸੁਮ ਦਾ ਵਿਆਹ ਭੋਜੀਪੁਰਾ ਦੇ ਹੀ ਦੀਦਾਰ ਪੱਟੀ ਪਿੰਡ ਵਾਸੀ ਸਿਰੋਜ਼ ਖਾਨ ਨਾਲ ਤੈਅ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਾਸਿਮ ਖਾਨ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਦੀ ਦਾਜ ਦੀ ਮੰਗ ਵਾਰ-ਵਾਰ ਵੱਧਣ ਲੱਗੀ। ਜ਼ਿਆਦਾ ਦਾਜ ਦੇਣ ਤੋਂ ਮਨ੍ਹਾ ਕਰਨ ’ਤੇ ਸਿਰੋਜ਼ ਖਾਨ ਨੇ ਆਪਣੇ ਜੀਜੇ ਤਾਹਿਰ ਖਾਨ, ਤਾਹਿਰ ਦੀ ਭੈਣ ਸ਼ਹਾਨਾ ਬੀ ਅਤੇ ਦਲਸ਼ੇਰ ਖਾਨ ਉਰਫ਼ ਮੁਖੀਆ ਦੇ ਕਹਿਣ ’ਤੇ ਰਿਸ਼ਤਾ ਤੋੜ ਦਿੱਤਾ। 

ਇਹ ਵੀ ਪੜ੍ਹੋ : ਸਨਸਨੀਖੇਜ਼ ਵਾਰਦਾਤ; 12 ਸਾਲਾ ਬੱਚੇ ਨੂੰ ਅਗਵਾ ਕਰ ਬਦਮਾਸ਼ਾਂ ਨੇ ਕੱਢਿਆ ਦੋ ਯੂਨਿਟ ਖ਼ੂਨ

ਅਗਰਵਾਲ ਨੇ ਦੱਸਿਆ ਕਿ ਤਬਸਸੁਮ ਰਿਸ਼ਤਾ ਟੁੱਟਣ ਤੋਂ ਕਾਫ਼ੀ ਪਰੇਸ਼ਾਨ ਸੀ ਅਤੇ ਐਤਵਾਰ ਸ਼ਾਮ ਉਸ ਨੇ ਖ਼ੁਦ ਨੂੰ ਟਾਇਲਟ ’ਚ ਬੰਦ ਕਰ ਕੇ ਆਪਣੇ ਉੱਪਰ ਡੀਜ਼ਲ ਛਿੜਕ ਕੇ ਅੱਗ ਲਗਾ ਲਈ। ਚੀਕਾਂ ਸੁਣ ਕੇ ਪਰਿਵਾਰ ਵਾਲਿਆਂ ਨੇ ਟਾਇਲਟ ਦਾ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਕੱਢਿਆ। ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ’ਤੇ ਪਹੁੰਚੀ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ। ਭੋਜੀਪੁਰਾ ਦੇ ਥਾਣਾ ਇੰਚਾਰਜ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਸਿਰੋਜ਼ ਖਾਨ, ਤਾਹਿਰ ਖਾਨ, ਸ਼ਹਾਨਾ ਬੀ ਅਤੇ ਦਲਸ਼ੇਰ ਖਾਨ ਵਿਰੁੱਧ ਗੈਰ ਇਰਾਦਤਨ ਕਤਲ ਅਤੇ ਦਾਜ ਮੰਗਣ ਦੇ ਦੋਸ਼ ’ਚ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News