ਲੜਕੀ ਦੀ ਤਸਵੀਰ ਪਸੰਦ ਆਈ ਤਾਂ ਬਣਾ ਦਿੱਤੀ ਉਸ ਦੀ ਫਰਜ਼ੀ ਫੇਸਬੁੱਕ ਆਈ.ਡੀ.

08/18/2017 3:31:36 PM

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਪੁਲਸ ਦੀ ਸਾਈਬਰ ਅਪਰਾਧ ਬਰਾਂਚ ਨੇ ਸਰਕਾਰੀ ਬੈਂਕ 'ਚ ਕੰਮ ਕਰਨ ਵਾਲੀ ਇਕ ਲੜਕੀ ਦੀ ਫਰਜ਼ੀ ਫੇਸਬੁੱਕ ਆਈ.ਡੀ. ਬਣਾਉਣ ਦੇ ਦੋਸ਼ 'ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਲੜਕੀ ਦੀ ਤਸਵੀਰ ਪਸੰਦ ਆਈ ਸੀ, ਇਸ ਲਈ ਉਸ ਨੇ ਉਸ ਦੀ ਫਰਜ਼ੀ ਫੇਸਬੁੱਕ ਆਈ.ਡੀ. ਬਣਾ ਦਿੱਤੀ ਸੀ। ਸਾਈਬਰ ਅਪਰਾਧ ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੈਂਕ ਕਰਮਚਾਰੀ ਇਸ ਲੜਕੀ ਨੇ ਸਾਈਬਰ ਅਪਰਾਧ ਬਰਾਂਚ 'ਚ ਇਕ ਅਰਜ਼ੀ ਦੇ ਕੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਫੇਸਬੁੱਕ ਆਈ.ਡੀ. ਚੋਰੀ ਕਰ ਕੇ ਮੀਨਾ ਗਰਗ ਨਾਂ ਨਾਲ ਫਰਜ਼ੀ ਆਈ.ਡੀ. ਬਣਾ ਲਈ ਹੈ।
ਇਸ ਆਈ.ਡੀ. ਨਾਲ ਉਸ ਵੱਲੋਂ ਉਸ ਦੇ ਦੋਸਤਾਂ ਦੇ ਆਈ.ਡੀ. 'ਤੇ ਇਤਰਾਜ਼ਯੋਗ ਕਮੈਂਟ ਕੀਤੇ ਜਾ ਰਹੇ ਹਨ। ਪੁਲਸ ਨੇ ਆਪਣੀ ਜਾਂਚ 'ਚ ਕਿਸੇ ਚੰਦਰੇਸ਼ ਕੁਮਾਰ ਵਰਮਾ ਨਾਂ ਦੇ ਵਿਅਕਤੀ ਵੱਲੋਂ ਫਰਜ਼ੀ ਫੇਸਬੁੱਕ ਆਈ.ਡੀ. ਚਲਾਉਣਾ ਪਾਇਆ। ਸਾਈਬਰ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁੱਛ-ਗਿੱਛ 'ਚ ਬੀ.ਏ. ਪਾਸ ਦੋਸ਼ੀ ਨੇ ਸਵੀਕਾਰ ਕੀਤਾ ਕਿ ਉਸ ਨੇ ਫਰਜ਼ੀ ਸਿਮ ਦੀ ਵਰਤੋਂ ਕਰ ਕੇ ਲੜਕੀ ਦੀ ਫਰਜ਼ੀ ਫੇਸਬੁੱਕ ਆਈ.ਡੀ. ਬਣਾਈ ਸੀ, ਕਿਉਂਕਿ ਉਸ ਨੂੰ ਲੜਕੀ ਦੀ ਫੋਟੋ ਪਸੰਦ ਆ ਗਈ ਸੀ। ਦੋਸ਼ੀ ਨੇ ਲੜਕੀ ਦੀ ਫੋਟੋ ਵੀ ਫੇਸਬੁੱਕ ਤੋਂ ਹੀ ਚੋਰੀ ਕੀਤੀ ਸੀ।


Related News