ਆਸਾਮ ’ਚ ਹੜ੍ਹ ਦੀ ਸਥਿਤੀ ਹੋਈ ਹੋਰ ਭਿਆਨਕ, 1 ਦੀ ਮੌਤ, 2 ਲੱਖ ਤੋਂ ਵੱਧ ਪ੍ਰਭਾਵਿਤ

Friday, May 31, 2024 - 04:06 AM (IST)

ਆਸਾਮ ’ਚ ਹੜ੍ਹ ਦੀ ਸਥਿਤੀ ਹੋਈ ਹੋਰ ਭਿਆਨਕ, 1 ਦੀ ਮੌਤ, 2 ਲੱਖ ਤੋਂ ਵੱਧ ਪ੍ਰਭਾਵਿਤ

ਗੁਹਾਟੀ (ਭਾਸ਼ਾ)– ਚੱਕਰਵਾਤੀ ਤੂਫ਼ਾਨ ‘ਰੇਮਲ’ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਵੀਰਵਾਰ ਨੂੰ ਆਸਾਮ ਦੇ 9 ਜ਼ਿਲਿਆਂ ’ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ, ਜਿਥੇ ਵੱਡੀਆਂ ਨਦੀਆਂ ਦਾ ਪਾਣੀ ਪੱਧਰ ਵੱਧ ਗਿਆ ਹੈ। ਸੂਬੇ ਦੇ ਨਾਗਾਓਂ, ਕਰੀਮਗੰਜ, ਹੇਲਾਕਾਂਡੀ, ਪੱਛਮੀ ਕਾਰਬੀ ਆਂਗਲੋਂਗ, ਕਛਾਰ, ਹੋਜਾਈ, ਗੋਲਾਘਾਟ, ਦੀਮਾ ਹਸਾਓ ਤੇ ਕਾਰਬੀ ਆਂਗਲੋਂਗ ’ਚ 1,98,856 ਲੋਕ ਪ੍ਰਭਾਵਿਤ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ! ਰਾਧਾ ਸੁਆਮੀ ਸਤਿਸੰਗ ਭਵਨ ਬਿਆਸ ’ਚ ਉਸਾਰੀ ’ਤੇ ਹਾਈ ਕੋਰਟ ਨੇ ਲਾਈ ਰੋਕ, ਜਾਣੋ ਪੂਰਾ ਮਾਮਲਾ

ਹੈਲਾਕਾਂਡੀ ਜ਼ਿਲੇ ’ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਨਾਲ ਸੂਬੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। ਕਛਾਰ ਜ਼ਿਲ੍ਹਾ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਤੇ ਇਥੇ 1,02,246 ਲੋਕ ਹੜ੍ਹ ਦੇ ਪਾਣੀ ’ਚ ਫਸੇ ਹੋਏ ਹਨ।

ਮਣੀਪੁਰ ’ਚ 1.88 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 24,000 ਘਰਾਂ ਨੂੰ ਨੁਕਸਾਨ
ਦੂਜੇ ਪਾਸੇ ਮਣੀਪੁਰ ਦੇ ਜਲ ਸਰੋਤ ਤੇ ਰਾਹਤ ਤੇ ਆਫ਼ਤ ਪ੍ਰਬੰਧਨ ਮੰਤਰੀ ਅਵਾਂਗਬਾਊ ਨਿਊਮਈ ਨੇ ਕਿਹਾ ਕਿ ਚੱਕਰਵਾਤ ਰੇਮਲ ਤੋਂ ਬਾਅਦ ਲਗਾਤਾਰ ਮੀਂਹ ਕਾਰਨ ਸੂਬੇ ’ਚ ਹੜ੍ਹ ਨਾਲ ਕੁਲ 1,88,143 ਲੋਕ ਪ੍ਰਭਾਵਿਤ ਹੋਏ ਹਨ। ਪਿਛਲੇ ਕੁਝ ਦਿਨਾਂ ’ਚ ਘੱਟੋ-ਘੱਟ 24,265 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News