ਜਹਾਜ਼ ਲਿਜਾਣ ਵਾਲਾ ਪਹਿਲਾ ਸਵਦੇਸ਼ੀ ਬੇੜਾ ਅਗਲੇ ਸਾਲ ਸਮੁੰਦਰੀ ਫੌਜ ’ਚ ਹੋਵੇਗਾ ਸ਼ਾਮਲ: ਰਾਜਨਾਥ

Saturday, Jun 26, 2021 - 05:00 AM (IST)

ਜਹਾਜ਼ ਲਿਜਾਣ ਵਾਲਾ ਪਹਿਲਾ ਸਵਦੇਸ਼ੀ ਬੇੜਾ ਅਗਲੇ ਸਾਲ ਸਮੁੰਦਰੀ ਫੌਜ ’ਚ ਹੋਵੇਗਾ ਸ਼ਾਮਲ: ਰਾਜਨਾਥ

ਕੋਚੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜਹਾਜ਼ ਲਿਜਾਣ ਵਾਲੇ ਭਾਰਤ ਦੇ ਪਹਿਲੇ ਸਵਦੇਸ਼ੀ ਬੇੜੇ (ਆਈ.ਏ.ਸੀ.) ਨੂੰ ਅਗਲੇ ਸਾਲ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਜਾਏਗਾ। ਇਸ ਦੀ ਲੜਾਕੂ ਸਮਰੱਥਾ, ਪਹੁੰਚ ਅਤੇ ਹੋਰ ਖੂਬੀਆਂ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਹੋਰ ਵੀ ਮਜ਼ਬੂਤੀ ਪ੍ਰਦਾਨ ਕਰਣਗੀਆਂ। ਨਾਲ ਹੀ ਸਮੁੰਦਰੀ ਖੇਤਰ ’ਚ ਭਾਰਤ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ- ਇੱਕ ਸਾਲ 9 ਮਹੀਨਿਆਂ ਦੀ ਆਰੋਹੀ ਦਾ ਨਾਂ ਇੰਡੀਆ ਬੁੱਕ ਆਫ਼ ਰਿਕਾਰਡਜ਼ ’ਚ ਦਰਜ, ਵਧਾਇਆ ਪੰਜਾਬ ਦਾ ਮਾਣ

ਕੋਚੀ ਬੰਦਰਗਾਹ ਦੇ ਐਰਨਾਕੁਲਮ ਘਾਟ ’ਤੇ ਆਈ.ਏ.ਸੀ. ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਪਿੱਛੋਂ ਇਕ ਬਿਆਨ ’ਚ ਰਾਜਨਾਥ ਨੇ ਇਸ ਨੂੰ ਭਾਰਤ ਦਾ ਮਾਣ ਅਤੇ ਸਵੈਨਿਰਭਰ ਭਾਰਤ ਦੀ ਇਕ ਬਿਹਤਰੀਨ ਉਦਾਹਰਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਯੋਜਨਾ ਨੂੰ ਮੂਲ ਰੂਪ ਨਾਲ ਰਾਜਗ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਕੋਵਿਡ-19 ਦੇ ਬਾਵਜੂਦ ਇਸ ਦੇ ਕੰਮ ’ਚ ਚੰਗੀ ਪ੍ਰਗਤੀ ਹੋਈ ਹੈ। ਆਈ.ਏ.ਸੀ. ਨੂੰ ਅਗਲੇ ਸਾਲ ਬੇੜੇ ’ਚ ਸ਼ਾਮਲ ਕਰਨਾ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਇਕ ਵੱਡਾ ਤੋਹਫਾ ਹੋਵੇਗਾ। ਉਨ੍ਹਾਂ ਕਿਹਾ ਕਿ ਸਵਦੇਸ਼ੀ ਬੇੜੇ ਦੇ ਹੁਣ ਤੱਕ ਦੇ ਨਿਰਮਾਣ ਕੰਮ ਦੀ ਖੁਦ ਆ ਕੇ ਸਮੀਖਿਆ ਕਰਨੀ ਮੇਰੇ ਲਈ ਖੁਸ਼ੀ ਦਾ ਪਲ ਹੈ।

ਇਹ ਵੀ ਪੜ੍ਹੋ- ਕੋਰੋਨਾ ਪੀੜਤਾਂ ਲਈ ਵੱਡੀ ਰਾਹਤ, ਇਲਾਜ ਦੇ ਖ਼ਰਚ ’ਤੇ ਨਹੀਂ ਲੱਗੇਗਾ ਟੈਕਸ

ਰਾਜਨਾਥ ਨੇ ਕਿਹਾ ਕਿ ਆਈ.ਏ.ਸੀ. ਦੇ ਡਿਜ਼ਾਈਨ ਤੋਂ ਲੈ ਕੇ ਇਸ ਨੂੰ ਤਿਆਰ ਕਰਨ ’ਚ ਵਰਤੇ ਗਏ ਸਟੀਲ, ਪ੍ਰਮੁੱਖ ਹਥਿਆਰ ਅਤੇ ਸੈਂਸਰ ਤੱਕ ਲਗਭਗ 75 ਫੀਸਦੀ ਸਮੱਗਰੀ ਸਵਦੇਸ਼ੀ ਹੈ। ਡੀ.ਏ.ਸੀ. ਨੇ ਹੁਣੇ ਜਿਹੇ ਹੀ ਰਣਨੀਤਿਕ ਭਾਈਵਾਲੀ ਮਾਡਲ ਅਧੀਨ ਯੋਜਨਾ 75 (ਆਈ.) ਦੇ ਆਰ.ਐੱਫ.ਪੀ. ਨੂੰ ਪ੍ਰਵਾਨਗੀ ਦਿੱਤੀ ਹੈ ਜੋ ਵਧੀਆ ਵਿਨਿਰਮਾਣ ਟੈਕਨਾਲੋਜੀ ਦੇ ਸਵਦੇਸ਼ੀ ਵਿਕਾਸ ਨੂੰ ਹੋਰ ਵੀ ਹੱਲਾਸ਼ੇਰੀ ਦੇਵੇਗੀ। ਇਹ ਕਦਮ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਭਾਰਤੀ ਸਮੁੰਦਰੀ ਫੌਜ ਦੀ ਆਪ੍ਰੇਟਿੰਗ ਪਹੁੰਚ ਅਤੇ ਹੁਨਰ ਨੂੰ ਵਧਾਉਣ ’ਚ ਮਦਦ ਕਰੇਗਾ।

ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Inder Prajapati

Content Editor

Related News