ਮੋਟਰਸਾਈਕਲ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਦੋ ਭਰਾ

Saturday, Jul 08, 2017 - 04:16 PM (IST)

ਮੋਟਰਸਾਈਕਲ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਦੋ ਭਰਾ

ਨਾਦੌਨ— ਹਿਮਾਚਲ ਦੇ ਨਾਦੌਨ ਖੇਤਰ ਪਿੰਡ ਸਰਹੂੰ ਦੇ 2 ਨੌਜਵਾਨਾਂ ਦੇ ਮੋਟਰਸਾਈਕਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਵਿਚ ਉਨ੍ਹਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਥਾਣਾ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸਰਹੂੰ ਪਿੰਡ ਦੇ 2 ਭਰਾ ਨਵੀਨ ਅਤੇ ਅੰਕੁਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਨਾਦੌਨ ਤੋਂ ਹਮੀਰਪੁਰ ਵੱਲ ਨੂੰ ਜਾ ਰਹੇ ਸਨ ਕਿ ਅਚਾਨਕ ਦੰਗੜੀ ਦੇ ਨਜ਼ਦੀਕ ਨਵੀਨ ਨੂੰ ਮਹਿਸੂਸ ਹੋਇਆ, ਜਿਵੇਂ ਉਨ੍ਹਾਂ ਦੀ ਬਾਈਕ ਗਰਮ ਹੋ ਗਈ ਹੈ। ਨਵੀਨ ਨੇ ਮੋਟਰਸਾਈਕਲ ਸੜਕ ਦੇ ਕੰਢੇ ਖੜ੍ਹੀ ਕਰ ਦਿੱਤੀ ਅਤੇ ਦੋਵੇਂ ਖੁਦ ਮੋਟਰਸਾਈਕਲ ਕੋਲ ਸਾਈਡ 'ਤੇ ਖੜ੍ਹੇ ਹੋ ਗਏ। ਇਸ ਤੋਂ ਬਾਅਦ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਮੋਟਰਸਾਈਕਲ ਨੂੰ ਆਪਣੀ ਪੂਰੀ ਲਪੇਟ 'ਚ ਲੈ ਲਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ।


Related News