ਕਿਸਾਨਾਂ ਨੇ ਖੂਨ ਨਾਲ ਲਿਖਿਆ ਯੋਗੀ ਨੂੰ ਖੱਤ

04/20/2018 5:36:04 PM

ਬਾਂਦਾ— ਪਿਛਲੇ ਡੇਢ ਮਹੀਨੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ-ਹੜਤਾਲ ਕਰ ਰਹੇ ਬਾਂਦਾ ਦੇ ਕਿਸਾਨਾਂ ਨੇ ਅੱਜ ਖੂਨ ਨਾਲ ਖੱਤ ਲਿਖ ਕੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੂੰ ਭੇਜਿਆ ਹੈ। ਸਰਕਾਰ ਤੋਂ ਨਾਰਾਜ਼ ਬੁੰਦੇਲਖੰਡ ਦੇ ਕਿਸਾਨਾਂ ਨੇ ਪੱਤਰ 'ਚ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੀ ਬੇਨਤੀ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਦੁੱਖੀ ਹੋਣ ਕਾਰਨ ਨੂੰ ਇਹ ਕਦਮ ਚੁੱਕਣਾ ਪਿਆ ਹੈ ਤਾਂ ਜੋ ਮੁੱਖਮੰਤਰੀ ਤੱਕ ਉਨ੍ਹਾਂ ਦੀ ਆਵਾਜ਼ ਪੁੱਜ ਸਕੇ। 
ਦੱਸ ਦਈਏ ਕਿ ਬਾਂਦਾ 'ਚ ਪਿਛਲੇ ਡੇਢ ਮਹੀਨੇ ਤੋਂ ਬੁੰਦੇਲਖੰਡ ਕਿਸਾਨ ਭੁੱਖ ਹੜਤਾਲ ਕਰ ਰਹੇ ਹਨ। ਆਪਣੀਆਂ ਮੰਗਾਂ ਦੇ ਸਮਰਥਨ 'ਚ ਕਿਸਾਨ ਜਲ ਸੱਤਿਆਗ੍ਰਹਿ ਵੀ ਕਰ ਚੁੱਕੇ ਹਨ। ਮੁੱਖਮੰਤਰੀ ਦੇ ਝਾਂਸੀ ਅਤੇ ਚਿਤਰਕੂਟ ਦੌਰੇ 'ਚ ਵੀ ਕਿਸਾਨ ਯੋਗੀ ਨਾਲ ਮਿਲ ਕੇ ਆਪਣੀ ਵਿਵਸਥਾ ਦੱਸਣ ਪੁੱਜੇ ਸਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਿਲਣ ਦੀ ਮਨਜ਼ੂਰੀ ਨਹੀਂ ਦਿੱਤੀ। ਇਸੀ ਤੋਂ ਦੁੱਖ ਹੋ ਕਿ ਕਿਸਾਨਾਂ ਨੇ ਅੱਜ ਆਪਣੇ ਖੂਨ ਨਾਲ ਪੱਤਰ ਲਿਖ ਕੇ ਮੁੱਖਮੰਤਰੀ ਤੋਂ ਬੁੰਦੇਲਖੰਡ ਦੇ ਕਿਸਾਨਾਂ ਦੀ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ ਹੈ। ਕਿਸਾਨ ਨੇਤਾ ਵਿਮਲ ਸ਼ਰਮਾ ਅਤੇ ਗਣੇਸ਼ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਨਿਰਾਸ਼ ਹੈ ਜਦਕਿ ਕਿਸਾਨਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ।


Related News