ਹਾਏ ਓ ਰੱਬਾ, ਐਨੇ ਸੱਪ ! ਪਾਣੀ ਦੀ ਟੈਂਕੀ ਖੋਲ੍ਹਦੇ ਹੀ ਪਰਿਵਾਰ ਦੇ ਉੱਡ ਗਏ ਹੋਸ਼

Tuesday, Jun 09, 2026 - 02:41 PM (IST)

ਹਾਏ ਓ ਰੱਬਾ, ਐਨੇ ਸੱਪ ! ਪਾਣੀ ਦੀ ਟੈਂਕੀ ਖੋਲ੍ਹਦੇ ਹੀ ਪਰਿਵਾਰ ਦੇ ਉੱਡ ਗਏ ਹੋਸ਼

ਨੈਸ਼ਨਲ ਡੈਸਕ : ਹਰਿਦੁਆਰ ਦੇ ਸਰਾਏ ਪਿੰਡ ਦੇ ਇੱਕ ਘਰ 'ਚ ਪਾਣੀ ਦੀ ਟੈਂਕੀ ਦੇਖ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ ਟੈਂਕੀ 'ਚ 27 ਬੱਚੇ ਸੱਪ ਘੁੰਮਦੇ ਦੇਖੇ, ਜਿਸ ਨਾਲ ਸਾਰੇ ਡਰ ਗਏ। ਪਰਿਵਾਰ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ, ਜਿਸਨੇ ਉਨ੍ਹਾਂ ਨੂੰ ਬਚਾਇਆ ਅਤੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਜਾਣਕਾਰੀ ਅਨੁਸਾਰ ਵਣ ਵਿਭਾਗ ਵੱਲੋਂ ਰੈਸਕਿਊ ਆਪ੍ਰੇਸ਼ਨ ਪਰਿਵਾਰ ਨੇ ਤੁਰੰਤ ਇਸ ਦੀ ਜਾਣਕਾਰੀ ਵਣ ਵਿਭਾਗ ਨੂੰ ਦਿੱਤੀ। ਸੂਚਨਾ ਮਿਲਦੇ ਹੀ ਵਣ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ।

 ਸੱਪ ਫੜਨ ਦੇ ਮਾਹਿਰਾਂ ਨੇ ਸਫ਼ਲ ਰੈਸਕਿਊ ਆਪ੍ਰੇਸ਼ਨ ਚਲਾ ਕੇ ਸਾਰੇ 27 ਸੱਪਾਂ ਦੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਜੰਗਲ 'ਚ ਛੱਡ ਦਿੱਤਾ।  ਮਾਹਿਰਾਂ ਮੁਤਾਬਕ ਇਹ ‘ਚੈਕਰਡ ਕੀਲਬੈਕ’ਪ੍ਰਜਾਤੀ ਦੇ ਸੱਪ ਸਨ, ਜਿਨ੍ਹਾਂ ਨੂੰ ਆਮ ਤੌਰ 'ਤੇ 'ਏਸ਼ੀਆਈ ਜਲ ਸੱਪ' ਵੀ ਕਿਹਾ ਜਾਂਦਾ ਹੈ। ਇਹ ਸੱਪ ਜ਼ਹਿਰੀਲੇ ਨਹੀਂ ਹੁੰਦੇ।  ਇਹ ਅਕਸਰ ਮਿੱਠੇ ਪਾਣੀ ਵਾਲੀਆਂ ਥਾਵਾਂ ਜਿਵੇਂ ਤਾਲਾਬਾਂ, ਦਲਦਲਾਂ ਅਤੇ ਚੌਲਾਂ ਦੇ ਖੇਤਾਂ ਵਿੱਚ ਪਾਏ ਜਾਂਦੇ ਹਨ। ਇਨ੍ਹਾਂ ਦਾ ਰੰਗ ਜੈਤੂਨੀ-ਭੂਰਾ, ਹਰਾ ਜਾਂ ਪੀਲਾ ਹੁੰਦਾ ਹੈ ਅਤੇ ਸਰੀਰ 'ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਇਹ ਮੁੱਖ ਤੌਰ 'ਤੇ ਮੱਛੀਆਂ ਤੇ ਡੱਡੂਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਲੋਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

Shubam Kumar

Content Editor

Related News