ਪਾਕਿਸਤਾਨ ''ਚ ਗਿ੍ਰਫਤਾਰ ਕੀਤੇ ਗਏ 2 ਨੌਜਵਾਨਾਂ ਦੇ ਪਰਿਵਾਰਾਂ ਨੇ ਮੋਦੀ ਤੇ ਇਮਰਾਨ ਤੋਂ ਕੀਤੀ ਅਪੀਲ

06/13/2020 11:42:48 PM

ਸ਼੍ਰੀਨਗਰ - ਉੱਤਰੀ ਕਸ਼ਮੀਰ ਦੇ ਬਾਂਡੀਪੋਰਾ ਜ਼ਿਲੇ ਦੇ ਗੁਰੇਜ ਖੇਤਰ ਦੇ 2 ਨੌਜਵਾਨਾਂ ਨੂੰ ਜਾਸੂਸੀ ਦੇ ਦੋਸ਼ ਵਿਚ ਪਾਕਿਸਤਾਨ ਵਿਚ ਗਿ੍ਰਫਤਾਰ ਕੀਤਾ ਗਿਆ ਹੈ, ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਅਪੀਲ ਕੀਤੀ ਕਿ ਉਹ ਮਨੁੱਖਤਾ ਦੀ ਖਾਤਿਰ ਉਨ੍ਹਾਂ ਦੇ ਪੁੱਤਰਾਂ ਦੀ ਰਿਹਾਈ ਯਕੀਨਨ ਕਰਨ। 

ਪਾਕਿਸਤਾਨੀ ਫੌਜ ਵੱਲੋਂ ਗਿਲਗਿਤ ਖੇਤਰ ਵਿਚ ਗਿ੍ਰਫਤਾਰ ਕੀਤੇ ਗਏ ਇਨਾਂ ਨੌਜਵਾਨਾਂ ਦੇ ਮਾਤਾ-ਪਿਤਾ ਨੇ ਕਿਹਾ ਕਿ ਸਾਡੇ ਪੁੱਤਰ ਨਿਰਦੋਸ਼ ਹਨ, ਉਨ੍ਹਾਂ ਦੇ ਪੁੱਤਰ ਕਦੇ ਜਾਸੂਸੀ ਨਹੀਂ ਕਰ ਸਕਦੇ। ਉਨ੍ਹਾਂ ਦੇ ਪੁੱਤਰ ਆਮ ਨਾਗਰਿਕ ਸਨ ਅਤੇ ਖੇਤਾਂ ਅਤੇ ਉਸਾਰੀ ਵਾਲੀਆਂ ਥਾਵਾਂ ਤੇ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ।

ਦੱਸ ਦਈਏ ਕਿ ਪਾਕਿਸਤਾਨ ਦੀ ਫੌਜ ਨੇ ਕੱਲ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ 2 ਕਸ਼ਮੀਰੀ ਨੌਜਵਾਨਾਂ ਨੂੰ ਦਿਖਾਇਆ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਅਚੂਰਾ, ਗੁਰੇਜ਼ ਬਾਂਡੀਪੋਰਾ ਨਿਵਾਸੀ ਅਬਦੁਰ ਰਹੀਮ ਲੋਨ ਦੇ ਪੁੱਤਰ ਫਿਰੋਜ਼ ਅਹਿਮਦ ਲੋਨ ਅਤੇ ਸਵ. ਮੁਸ਼ਤਾਕ ਅਹਿਮਦ ਵਾਨੀ ਦੇ ਪੁੱਤਰ ਨੂਰ ਮੁਹੰਮਦ ਵਾਨੀ ਉਨ੍ਹਾਂ ਦੀ ਹਿਰਾਸਤ ਵਿਚ ਹਨ। ਵੀਡੀਓ ਵਿਚ ਦੋਵੇਂ ਇਹ ਸਵੀਕਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਜਾਸੂਸੀ ਲਈ ਪਾਕਿਸਤਾਨ ਭੇਜਿਆ ਗਿਆ ਸੀ।


29 ਸਾਲਾ ਫਿਰੋਜ਼ ਦੇ ਪਿਤਾ ਅਬਦੁਰ ਰਹੀਮ ਲੋਨ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ 2018 ਵਿਚ ਲਾਪਤਾ ਹੋ ਗਿਆ ਸੀ ਅਤੇ ਉਨ੍ਹਾਂ ਨੇ ਇਸ ਸਬੰਧੀ ਪੁਲਸ ਥਾਣੇ ਵਿਚ ਲਾਪਤਾ ਦੀ ਰਿਪੋਰਟ ਵੀ ਦਰਜ ਕਰਾਈ ਸੀ। ਕੱਲ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਨੂੰ ਪਾਕਿਸਤਾਨ ਫੌਜ ਨੇ ਉਥੇ ਜਾਸੂਸੀ ਕਰਨ ਅਤੇ ਭਾਰਤੀ ਏਜੰਸੀਆਂ ਦੇ ਨਾਲ ਕੰਮ ਕਰਨ ਦੇ ਦੋਸ਼ ਵਿਚ ਗਿ੍ਰਫਤਾਰ ਕੀਤਾ ਹੈ। ਉਹ ਕਹਿਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਮਨੁੱਖਤਾ ਦੀ ਖਾਤਿਰ ਛੱਡ ਦਿੱਤਾ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਨ੍ਹਾਂ ਦੇ ਪੁੱਤਰ ਅਤੇ ਦੂਜੇ ਨੌਜਵਾਨ ਦੀ ਰਿਹਾਈ ਯਕੀਨਨ ਕਰਨ ਦੀ ਅਪੀਲ ਕੀਤੀ। 

ਦੂਜੇ ਨੌਜਵਾਨ ਨੂਰ ਮੁਹੰਮਦ ਵਾਨੀ ਦੇ ਚਾਚਾ ਬਸ਼ੀਰ ਅਹਿਮਦ ਵਾਨੀ ਨੇ ਕਿਹਾ ਕਿ 20 ਸਾਲ ਪਹਿਲਾਂ ਨੂਰ ਮੁਹੰਮਦ ਦੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗੋਦ ਲਿਆ ਸੀ। ਉਨ੍ਹਾਂ ਦਾ ਭਤੀਜਾ ਖੇਤਾਂ ਵਿਚ ਅਤੇ ਇਕ ਮਜ਼ਦੂਰ ਦੇ ਰੂਪ ਵਿਚ ਕੰਮ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ। 2015 ਤੋਂ ਬਾਅਦ ਉਹ ਕੰਮ ਦੇ ਲਈ ਘਰ ਤੋਂ ਬਾਹਰ ਜਾਂਦਾ ਸੀ ਅਤੇ ਇਕ ਹਫਤੇ ਤੋਂ ਬਾਅਦ, ਕਦੇ-ਕਦੇ ਇਕ ਮਹੀਨੇ ਅਤੇ ਉਸ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਪਰਤਦਾ ਸੀ। ਉਨ੍ਹਾਂ ਨੇ ਆਪਣੇ ਭਤੀਜੇ ਅਤੇ ਦੂਜੇ ਨੌਜਵਾਨ ਦੀ ਰਿਹਾਈ ਦੇ ਲਈ ਇਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਅਪੀਲ ਕੀਤੀ।


Khushdeep Jassi

Content Editor

Related News